ਪੇਸ਼ਾਵਰ: ਪਾਕਿਸਤਾਨ ਦੇ ਸੂਬਾ ਖੈਬਰ ਪਖ਼ਤੂਨਖਵਾ ਵਿੱਚ ਸਮਰੱਥਾ ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਜੀਪ ਦੇ ਯਰਖੂਨ ਨਹਿਰ ਵਿੱਚ ਡਿੱਗਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ‘ਡਾਅਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਇਹ ਹਾਦਸਾ ਯਰਖੂਨ ਘਾਟੀ ਨੇੜੇ ਓਨੌਚ ਸਸਪੈਨਸ਼ਨ ਬਰਿੱਜ ‘ਤੇ ਵਾਪਰਿਆ। ਚਿਤਰਾਲ ਸ਼ਹਿਰ ਤੋਂ ਯਾਰਖੂਨ ਘਾਟੀ ਵੱਲ ਜਾ ਰਹੀ ਜੀਪ ਵਿੱਚ ਡਰਾਈਵਰ ਸਣੇ 11 ਲੋਕ ਸਵਾਰ ਸਨ। ਮਸਤੁਜ ਤਹਿਸੀਲ ਦੇ ਸਹਾਇਕ ਕਮਿਸ਼ਨਰ ਸ਼ਾਹ ਅਦਨਾਨ ਨੇ ਦੱਸਿਆ ਕਿ ਵਾਹਨ ਸਮਰੱਥਾ ਤੋਂ ਵੱਧ ਭਰਿਆ ਹੋਇਆ ਸੀ, ਜਿਸ ਕਾਰਨ ਉਹ ਬੇਕਾਬੂ ਹੋ ਗਿਆ ਅਤੇ ਪੁਲ ਦੀ ਰੇਲਿੰਗ ਤੋੜਦਾ ਹੋਇਆ ਨਹਿਰ ‘ਚ ਜਾ ਡਿੱਗਿਆ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਤੈਰ ਕੇ ਆਪਣੀ ਜਾਨ ਬਚਾਈ। -ਪੀਟੀਆਈ

News Source link