ਜੈਤੋ, 31 ਮਈ

ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਬੀਤੀ ਰਾਤ ਐਲਪੀਜੀ ਗੈਸ ਨਾਲ ਭਰਿਆ ਟੈਂਕਰ ਪਲਟਣ ਕਾਰਨ ਅੱਗ ਲੱਗ ਗਈ ਜਿਸ ਨੂੰ ਸਮੇਂ ਸਿਰ ਕਾਬੂ ਪਾਉਣ ਨਾਲ ਬਚਾਅ ਹੋ ਗਿਆ। ਹਾਦਸਾ ਉਪ ਮੰਡਲ ਜੈਤੋ ਦੇ ਪਿੰਡ ਵਾੜਾ ਭਾਈ ਕਾ ਨੇੇੜੇ ਵਾਪਰਿਆ। ਜਾਣਕਾਰੀ ਮੁਤਾਬਿਕ ਗੈਸ ਵਾਲਾ ਕੈਂਟਰ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਬਠਿੰਡਾ ਤੋਂ ਜੰਮੂ ਜਾ ਰਿਹਾ ਸੀ। ਅਚਾਨਕ ਸੜਕ ‘ਤੇ ਟੈਂਕਰ ਪਲਟਣ ਪਿੱਛੋਂ ਉਸ ਵਿਚੋਂ ਗੈਸ ਦਾ ਰਿਸਾਅ ਸ਼ੁਰੂ ਹੋ ਗਿਆ ਅਤੇ ਬੈਟਰੀ ਦੀ ਸਪਾਰਕ ਕਾਰਨ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਸ ਦੀ ਰੌਸ਼ਨੀ ਦੂਰ-ਦਰਾਜ ਤੱਕ ਦਿਖਾਈ ਦਿੰਦੀ ਸੀ। ਇਸ ਦੌਰਾਨ ਨੇੜਲੇ ਖੇਤਾਂ ‘ਚ ਪਾਣੀ ਲਾ ਰਹੇ ਕਿਸਾਨ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਡਰਾਈਵਰ ਨੂੰ ਸੰਭਾਲਿਆ। ਬਠਿੰਡਾ, ਫ਼ਰੀਦਕੋਟ ਅਤੇ ਕੋਟਕਪੂਰਾ ਸਥਿਤ ਫ਼ਾਇਰ ਸਟੇਸ਼ਨਾਂ ‘ਤੇ ਸੂਚਨਾ ਦੇਣ ਪਿੱਛੋਂ ਅੱਗ ਬੁਝਾਊ ਗੱਡੀਆਂ ਨੇ ਪੁੱਜ ਕੇ ਅੱਗ ‘ਤੇ ਕਾਬੂ ਪਾਇਆ। ਇਸ ਤੋਂ ਇਲਾਵਾ ਰਿਫ਼ਾਇਨਰੀ ਤੋਂ ਇਕ ਬਚਾਓ ਟੀਮ ਵੀ ਪੁੱਜੀ। ਟੀਮ ਦੇ ਆਗੂ ਨੇ ਦੱਸਿਆ ਕਿ ਗੈਸ ਦਾ ਰਿਸਾਓ ਬੰਦ ਕਰ ਦਿੱਤਾ ਗਿਆ ਹੈ।

News Source link