ਟ੍ਰਿਬਿਊਨ ਵੈਬ ਡੈਸਕ

ਚੰਡੀਗੜ੍ਹ, 31 ਮਈ

ਕਸ਼ਮੀਰ ਦੀ ਛੇ ਸਾਲਾ ਬੱਚੀ ਨੇ ਵੀਡੀਓ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਆਨਲਾਈਨ ਕਲਾਸਾਂ ਵੇਲੇ ਬੱਚਿਆਂ ਨੂੰ ਇੰਨਾ ਕੰਮ ਕਿਉਂ ਦਿੱਤਾ ਜਾ ਰਿਹਾ ਹੈ ਜਿਸ ਦਾ ਹੱਲ ਹੋਣਾ ਚਾਹੀਦਾ ਹੈ। ਇਸ ਲੜਕੀ ਨੇ ਇਹ ਸ਼ੋਸ਼ਲ ਮੀਡੀਆ ਜ਼ਰੀਏ ਵੀਡੀਓ ਅਪਲੋਡ ਕੀਤੀ ਹੈ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਪਿਆਰੀ ਲੜਕੀ 45 ਸਕਿੰਟ ਦੀ ਵੀਡੀਓ ਜ਼ਰੀਏ ਦੱਸ ਰਹੀ ਹੈ ਕਿ ਉਸ ਦੀਆਂ ਆਨਲਾਈਨ ਜਮਾਤਾਂ ਸਵੇਰੇ 10 ਵਜੇ ਸ਼ੁਰੂ ਹੋ ਜਾਂਦੀਆਂ ਹਨ ਤੇ ਦੁਪਹਿਰ ਦੋ ਵਜੇ ਤਕ ਜਾਰੀ ਰਹਿੰਦੀਆਂ ਹਨ। ਉਸ ਨੇ ਕਿਹਾ, ‘ਛੋਟੇ ਬੱਚੇ ਕੋ ਇਤਨਾ ਕਾਮ ਕਿਉਂ ਦੇਤੇ ਹੋ ਮੋਦੀ ਸਾਹਿਬ’। ਉਹ ਇਹ ਵੀ ਕਹਿੰਦੀ ਹੈ ਕਿ ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜ਼ਿਆਦਾ ਹੋਮਵਰਕ ਮਿਲਣਾ ਚਾਹੀਦਾ ਹੈ। ਉਸ ਦੀ ਅੰਗਰੇਜ਼ੀ, ਗਣਿਤ, ਉਰਦੂ, ਈਵੀਐਸ ਤੇ ਕੰਪਿਊਟਰ ਦੀ ਰੋਜ਼ਾਨਾ ਜਮਾਤ ਹੁੰਦੀ ਹੈ। ਟਵਿੱਟਰ ‘ਤੇ ਵੱਡੀ ਗਿਣਤੀ ਲੋਕਾਂ ਨੇ ਇਸ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।

News Source link