ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਮਈ

ਇਥੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਰਾਮਗੰਜ ਵਿੱਚ ਦੋ ਮੰਜ਼ਿਲਾ ਪੁਰਾਣੀ ਇਮਾਰਤ ਦੇ ਮਲਬੇ ਹੇਠ ਦਬ ਕੇ ਮਾਂ-ਧੀ ਦੀ ਮੌਤ ਹੋ ਗਈ। ਮਾਂ ਆਪਣੀਆਂ ਦੋ ਧੀਆਂ ਨਾਲ ਰਹਿੰਦੀ ਸੀ ਅਤੇ ਦੂਜੀ ਦੂਜੀ ਕਿਸੇ ਕੰਮਕਾਰ ਲਈ ਬਾਹਰ ਸੀ। ਪਰਿਵਾਰ ਬੇਹੱਦ ਗਰੀਬ ਹੈ ਔਰਤ ਦੇ ਪਤੀ ਦੀ ਕੁਝ ਚਿਰ ਪਹਿਲਾਂ ਮੌਤ ਹੋ ਗਈ ਸੀ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਪ੍ਰਸ਼ਾਸਨ ਤੇ ਸਿਆਸੀ ਲੋਕਾਂ ਕੋਲ ਮਕਾਨ ਦੀ ਮੁਰੰਮਤ ਵਾਸਤੇ ਮਾਲੀ ਸਹਾਇਤਾ ਲਈ ਚੱਕਰ ਕੱਟਦਾ ਰਿਹਾ ਪਰ ਕਿਸੇ ਨੇ ਬਾਂਹ ਨਹੀਂ ਫੜੀ ਅੰਤ ਇਹ ਕਹਿਰ ਵਰਤ ਗਿਆ। ਮੌਕੇ ‘ਤੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਤੇ ਹੋਰ ਪੁਲੀਸ ਅਧਿਕਾਰੀ ਤੇ ਲੋਕ ਪੁੱਜੇ। ਪਰਿਵਾਰ ਬੇਹੱਦ ਗਰੀਬ ਸੀ ਅਤੇ ਉਹ ਡਾਕਘਰ ਅੱਗੇ ਪਹਿਲਾਂ ਪਰਵਾਸੀ ਮਜ਼ਦੂਰਾਂ ਜਾਂ ਆਮ ਲੋਕਾਂ ਦੇ ਫ਼ਾਰਮ ਭਰਕੇ ਪਰਿਵਾਰ ਗੁਜ਼ਾਰਾ ਕਰਦਾ ਸੀ। ਪੁਲੀਸ ਮੁਤਾਬਕ ਮਾਂ ਚਰਨਜੀਤ ਕੌਰ ਇਸ ਖਸਤਾ ਹਾਲਤ ਮਕਾਨ ਵਿੱਚ ਆਪਣੀਆਂ ਦੋ ਧੀਆਂ ਨਾਲ ਰਹਿ ਰਹੀ ਸੀ। ਵੱਡੀ ਧੀ ਕਿਸੇ ਕੰਮਕਾਰ ਗਈ ਹੋਈ ਸੀ ਅਤੇ ਛੋਟੀ ਧੀ ਕਿਰਨ ਉਮਰ ਕਰੀਬ 17 ਸਾਲ ਉਸ ਕੋਲ ਘਰ ਵਿਖੇ ਹੀ ਸੀ।

News Source link