ਨਿਊ ਯਾਰਕ, 4 ਮਈ

ਨਿਊ ਯਾਰਕ ਦੇ ਬਰੂਕਲਿਨ ਵਿਚਲੇ ਹੋਟਲ ਵਿਚ ਕਾਲੇ ਵਿਅਕਤੀ ਨੇ ਸਿੱਖ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੇ ਹਮਲੇ ਦੌਰਾਨ ਚੀਕਦਿਆਂ ਕਿਹਾ, ”ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਅਤੇ ਤੁਹਾਡੀ ਚਮੜੀ ਦਾ ਰੰਗ ਮੇਰੇ ਵਰਗਾ ਨਹੀਂ ਹੈ।’ ਐਸਟੋਰੀਆ ਦੇ ਵਸਨੀਕ ਸੁਮਿਤ ਆਹਲੂਵਾਲੀਆ (32) ਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਸ ‘ਤੇ ਹਮਲਾ ਕੀਤਾ ਸੀ ਉਹ ਨਸਲੀ ਨਫ਼ਰਤ ਨਾਲ ਭਰਿਆ ਹੋਇਆ ਸੀ। ਆਹਲੂਵਾਲੀਆ ਨੇ ਦੱਸਿਆ ਕਿ 26 ਅਪਰੈਲ ਨੂੰ ਕਾਲੇ ਵਿਅਕਤੀ ਨੇ ਉਸ ‘ਤੇੇ ਕੰਮ ਵਾਲੀ ਥਾਂ ‘ਤੇ ਹਮਲਾ ਕੀਤਾ ਸੀ। ਉਸ ਨੇ ਦੱਸਿਆ, ‘ਹਮਲਾਵਰ ਸਵੇਰੇ ਅੱਠ ਵਜੇ ਹੋਟਲ ਦੀ ਲਾਬੀ ਕੋਲ ਆਇਆ ਅਤੇ ਚੀਕਾ ਰਿਹਾ ਸੀ। ਜਦੋਂ ਮੈਂ ਉਸ ਨਾਲ ਗੱਲ ਕਰਨ ਗਿਆ ਤਾਂ ਉਹ ਮੇਰੇ ਵੱਲ ਭੱਜਿਆ ਤੇ ਆਪਣੀ ਜੇਬ ਵਿੱਚ ਹੱਥ ਪਾ ਲਿਆ। ਮੈਨੂੰ ਲੱਗ ਉਹ ਪਿਸਤੌਲ ਕੱਢ ਰਿਹਾ ਹੈ। ਇਸ ‘ਤੇ ਮੈਂ ਉਸ ਨੂੰ ਕਿਹਾ ਤੂੰ ਮੇਰਾ ਭਰਾ ਹੀ ਤਾਂ ਹੈ। ਇਸ ਤੋਂ ਬਾਅਦ ਹਮਲਾਵਰ ਨੇ ਕਿਹਾ ਕਿ ਨਹੀਂ, ਤੇਰੀ ਤੇ ਮੇਰੀ ਚਮੜੀ ਦਾ ਰੰਗ ਵੱਖਰਾ ਹੈ। ਇਸ ਤੋਂ ਬਾਅਦ ਹਮਲਾਵਰ ਨੇ ਮੇਰੇ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ।

News Source link