ਤੇਜਸ਼ਦੀਪ ਸਿੰਘ ਅਜਨੌਦਾ

ਮੈਲਬਰਨ, 2 ਮਈ

ਉੱਘੇ ਪੰਜਾਬੀ ਲੇਖਕ ਅਤੇ ਚਿੰਤਕ ਅਜੀਤ ਸਿੰਘ ਰਾਹੀ ਦਾ ਅੱਜ ਆਸਟਰੇਲੀਆ ਦੇ ਖੇਤਰੀ ਸ਼ਹਿਰ ਗ੍ਰਿਫਿਥ ‘ਚ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਲਾਇਲਪੁਰ ਜ਼ਿਲ੍ਹ ਦੇ ਪਿੰਡ ਸਮਰਾ ਜੰਡਿਆਲਾ ‘ਚ ਹੋਇਆ ਸੀ ਅਤੇ ਚੜ੍ਹਦੇ ਪੰਜਾਬ ‘ਚ ਉਨ੍ਹਾਂ ਦਾ ਪਿੰਡ ਸਾਉਨਾ, ਜ਼ਿਲ੍ਹਾ ਨਵਾਂਸ਼ਹਿਰ ਸੀ। ਅਜੀਤ ਸਿੰਘ ਵੱਲੋਂ ਭਗਤ ਸਿੰਘ ਦੇ ਜੀਵਨ ‘ਤੇ ਲਿਖੀ ਕਿਤਾਬ ‘ਸਤਲੁਜ ਵਹਿੰਦਾ ਰਿਹਾ’ ਇੱਕ ਇਤਿਹਾਸਕ ਦਸਤਾਵੇਜ਼ ਹੈ। ਉਨ੍ਹਾਂ ਨੇ ਆਪਣੀ ਸਵੈਜੀਵਨੀ ‘ਅੱਧੀ ਸਦੀ ਦਾ ਸਫਰ’ ਸਿਰਲੇਖ ਹੇਠ ਲਿਖੀ। ਇਸ ਤੋਂ ਇਲਾਵਾ ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਬਾਰੇ ਵੀ ਉਨ੍ਹਾਂ ਦੀਆਂ ਕਿਤਾਬਾਂ ਛਪੀਆਂ। ਵੱਖ-ਵੱਖ ਸਮਾਜਿਕ ਤੇ ਸਾਹਿਤਕ ਜਥੇਬੰਦੀਆਂ ਨੇ ਉਨ੍ਹਾਂ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

News Source link