ਨਵੀਂ ਦਿੱਲੀ: ਪੰਜਾਬ ਕਿੰਗਜ਼ ਦੇ ਵੈੱਸਟ ਇੰਡੀਅਨ ਖਿਡਾਰੀ ਨਿਕੋਲਸ ਪੂਰਨ ਨੇ ਆਈਪੀਐੱਲ ਦੀ ਕਮਾਈ ਦਾ ਕੁਝ ਹਿੱਸਾ ਕਰੋਨਾ ਨਾਲ ਜੂਝ ਰਹੇ ਭਾਰਤ ਵਾਸੀਆਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਸਾਰਿਆਂ ਨੂੰ ਵੈਕਸੀਨ ਲਵਾਉਣ ਦੀ ਵੀ ਅਪੀਲ ਕੀਤੀ ਹੈ। ਟਵਿਟਰ ‘ਤੇ ਸਾਂਝੀ ਕੀਤੀ ਵੀਡੀਓ ਵਿੱਚ ਉਸ ਨੇ ਕਿਹਾ, ”ਜੇ ਤੁਸੀਂ ਟੀਕਾ ਲਗਵਾ ਸਕਦੇ ਹੋ ਤਾਂ ਕ੍ਰਿਪਾ ਕਰਕੇ ਲਗਵਾਉ। ਮੈਂ ਭਾਰਤ ਲਈ ਅਰਦਾਸ ਕਰਨਾ ਜਾਰੀ ਰੱਖਣ ਦੇ ਨਾਲ ਨਾਲ ਆਈਪੀਐੱਲ ਦੀ ਕਮਾਈ ਦਾ ਇੱਕ ਹਿੱਸਾ ਦਾਨ ਕਰਨਾ ਚਾਹਾਂਗਾ।” ਉਸ ਨੇ ਕਿਹਾ, ”ਮੈਂ ਦੁਨੀਆਂ ਭਰ ਵਿੱਚ ਵਸਦੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਭਾਰਤ ਵਿੱਚ ਚੱਲ ਰਹੇ ਆਈਪੀਐੱਲ ‘ਚ ਪੂਰੀ ਤਰ੍ਹਾਂ ਸੁਰੱਖਿਅਤ ਹਾਂ।” -ਪੀਟੀਆਈ

News Source link