ਨਵੀਂ ਦਿੱਲੀ, 1 ਮਈ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ 18 ਤੋਂ 44 ਸਾਲ ਉਮਰ ਵਰਗ ਦੇ ਨਾਗਰਿਕਾਂ ਲਈ ਕੌਮੀ ਰਾਜਧਾਨੀ ਵਿੱਚ ਕੋਵਿਡ ਟੀਕਕਾਕਰਨ 3 ਮਈ ਤੋਂ ਹੋਵੇਗਾ। ਜਦੋਂ ਕਿ ਮੁਲਕ ਵਿੱਚ 18 ਸਾਲ ਤੋਂ ਵਧ ਉਮਰ ਦੇ ਨਾਗਰਿਕਾਂ ਲਈ ਟੀਕਾਕਾਰਨ ਦੀ ਸ਼ੁਰੂਆਤ ਸ਼ਨਿਚਰਵਾਰ ਤੋਂ ਹੋ ਗਈ। ਵੈਕਸੀਨ ਦੀ ਲਿਮਟਿਡ ਸਪਲਾਈ ਕਾਰਨ ਗਿਣਤੀ ਦੇ ਸੂਬਿਆਂ ਨੇ ਹੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਮੁੱਖ ਮੰਤਰੀ ਨੇ ਸਰਸਵਤੀ ਵਿਹਾਰ ਵਿੱਚ ਸੰਕੇਤਕ ਤੌਰ ‘ਤੇ ਟੀਕਾਕਾਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੂੰ ਵੈਕਸੀਨ ਦੀਆਂ 4.5 ਲੱਖ ਖੁਰਾਕਾਂ ਮਿਲੀਆਂ ਹਨ ਜੋ ਹੁਣ ਸਾਰੇ ਜ਼ਿਲ੍ਹਿਆਂ ਵਿੱਚ ਵੰਡੀਆਂ ਜਾਣਗੀਆਂ। –ਏਜੰਸੀ

News Source link