ਕੋਲਕਾਤਾ, 30 ਅਪਰੈਲ

ਪੱਛਮੀ ਬੰਗਾਲ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਾਰੇ ਸ਼ਾਪਿੰਗ ਮਾਲ, ਬਿਊਟੀ ਪਾਰਲਰ, ਰੇਸਤਰਾਂ, ਬਾਰ, ਖੇਡ ਸਟੇਡੀਅਮ, ਜਿਮ ਤੇ ਸਪਾ ਅਗਲੇ ਹੁਕਮਾਂ ਤਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸੂਬੇ ਵਿਚ ਕਿਸੀ ਵੀ ਤਰ੍ਹਾਂ ਦੇ ਸਮਾਜਿਕ, ਸੱਭਿਆਚਾਰਕ, ਮਨੋਰੰੰਜਨ ਨਾਲ ਸਬੰਧਤ ਸਮਾਗਮਾਂ ‘ਤੇ ਰੋਕ ਲਾ ਦਿੱਤੀ ਗਈ ਹੈ। ਬਾਜ਼ਾਰ ਦਿਨ ਵਿਚ ਦੋ ਵਾਰ ਸਵੇਰੇ ਸੱਤ ਤੋਂ ਦਸ ਵਜੇ ਤੇ ਦੁਪਹਿਰ ਤਿੰਨ ਤੋਂ ਪੰਜ ਵਜੇ ਤਕ ਖੁੱਲ੍ਹੇ ਰਹਿਣਗੇ। ਸਰਕਾਰ ਨੇ ਇਹ ਵੀ ਕਿਹਾ ਕਿ ਵੋਟਾਂ ਦੀ ਗਿਣਤੀ ਤੇ ਜੇਤੂ ਚੋਣ ਰੈਲੀਆਂ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਹੋਣਗੀਆਂ।-ਪੀਟੀਆਈ

News Source link