ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਅਪਰੈਲ

ਇਥੋਂ ਦੇ ਪ੍ਰਸ਼ਾਸਨ ਨੇ ਹਾਲੇ 45 ਸਾਲ ਤੋਂ ਉਪਰ ਉਮਰ ਵਰਗ ਨੂੰ ਹੀ ਕਰੋਨਾ ਰੋਕੂ ਵੈਕਸੀਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ ਚੰਡੀਗੜ੍ਹ ਵਿਚ ਇਕ ਲੱਖ ਵੈਕਸੀਨ ਡੋਜ਼ ਦੇ ਕਰੀਬ ਹੈ ਜਿਸ ਨੂੰ ਹਾਲੇ 45 ਸਾਲ ਤੋਂ ‘ਤੇ ਉਮਰ ਵਰਗ ਦੀ ਪਹਿਲੀ ਤੇ ਦੂਜੀ ਡੋਜ਼ ਲਈ ਵਰਤਿਆ ਜਾਵੇਗਾ ਤੇ 18 ਸਾਲ ਤੋਂ ਉਤੇ ਦੇ ਵਰਗ ਨੂੰ ਉਦੋਂ ਹੀ ਵੈਕਸੀਨ ਲਾਈ ਜਾਵੇਗੀ ਜਦੋਂ ਚੰਡੀਗੜ੍ਹ ਨੂੰ ਵਾਧੂ ਸਟਾਕ ਮਿਲੇਗਾ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਪਹਿਲੀ ਮਈ ਤੋਂ 18-44 ਸਾਲ ਵਰਗ ਲਈ ਟੀਕਾਕਰਨ ਨਹੀਂ ਕੀਤਾ ਜਾਵੇਗਾ।

News Source link