ਬ੍ਰਾਸਿਲੀਆ: ਬ੍ਰਾਜ਼ੀਲ ਦੇ ਸਿਹਤ ਰੈਗੂਲੇਟਰ- ‘ਐਨਵਿਸਾ’ ਨੇ ਰੂਸ ਦੀ ਸਪੂਤਨਿਕ V ਵੈਕਸੀਨ ਦੀ ਬਰਾਮਦਗੀ ਰੱਦ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਹੇ ਸੂਬਿਆਂ ਦੇ ਗਵਰਨਰਾਂ ਵੱਲੋਂ ਇਹ ਵੈਕਸੀਨ ਮੰਗਵਾਉਣ ਸਬੰਧੀ ਬੇਨਤੀ ਕੀਤੀ ਗਈ ਸੀ। ਦਰਅਸਲ, ਤਕਨੀਕੀ ਸਟਾਫ਼ ਵੱਲੋਂ ਇਸ ਵੈਕਸੀਨ ਦੀ ਸੁਰੱਖਿਆ, ਗੁਣਵੱਤਾ ਤੇ ਪ੍ਰਭਾਵਾਂ ਦੀ ਗਾਰੰਟੀ ਸਬੰਧੀ ਸੂਚਨਾ ਦੀ ਘਾਟ ਦਾ ਹਵਾਲਾ ਦਿੰਦਿਆਂ ਇਸ ਵੈਕਸੀਨ ਦੇ ‘ ਖ਼ਤਰਿਆਂ’ ਅਤੇ ‘ਗੰਭੀਰ’ ਕਮੀਆਂ ਬਾਰੇ ਦੱਸਣ ਮਗਰੋਂ ‘ਐਨਵਿਸਾ’ ਦੇ ਪੰਜ ਮੈਂਬਰੀ ਬੋਰਡ ਨੇ ਇਕਮੱਤ ਹੁੰਦਿਆਂ ਰੂਸੀ ਵੈਕਸੀਨ ਨੂੰ ਮਾਨਤਾ ਨਾ ਦੇਣ ਲਈ ਵੋਟ ਪਾ ਦਿੱਤੀ। ਹੈਲਥ ਮੌਨੀਟਰਿੰਗ ਦੀ ਜਨਰਲ ਮੈਨੇਜਰ ਐਨਾ ਕੈਰੋਲੀਨਾ ਮੋਰੇਇਰਾ ਮਾਰਿਨੋ ਅਰਾਊਜੋ ਨੇ ਕਿਹਾ ਕਿ ਪੇਸ਼ ਕੀਤੇ ਗਏ ਸਾਰੇ ਦਸਤਾਵੇਜ਼ਾਂ, ਵਿਅਕਤੀਗਤ ਪੱਧਰ ‘ਤੇ ਕੀਤੀ ਪੜਤਾਲ ਮਗਰੋਂ ਪ੍ਰਾਪਤ ਅੰਕੜਿਆਂ ਤੇ ਹੋਰ ਰੈਗੂਲੇਟਰਾਂ ਵੱਲੋਂ ਪ੍ਰਾਪਤ ਸੂਚਨਾ ਨੂੰ ਧਿਆਨ ‘ਚ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਇਸ ਵੈਕਸੀਨ ਦੇ ‘ਖ਼ਤਰੇ’ ਬਹੁਤ ਵੱਡੇ ਹਨ। -ਰਾਇਟਰਜ਼

News Source link