ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸੱਤ ਮੈਂਬਰਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਸਹਾਇਕ ਸਟਾਫ਼ ਦੇ ਦੋ ਮੈਂਬਰ ਵੀ ਸ਼ਾਮਲ ਹਨ। ਰਾਮਪਾਲ ਤੋਂ ਇਲਾਵਾ ਜਿਨ੍ਹਾਂ ਹੋਰ ਖਿਡਾਰਨਾਂ ਨੂੰ ਕਰੋਨਾ ਦੀ ਲਾਗ ਲੱਗੀ ਹੈ, ਉਨ੍ਹਾਂ ਵਿੱਚ ਸਵਿਤਾ ਪੂਨੀਆ, ਸ਼ਰਮੀਲਾ ਦੇਵੀ, ਰਜਨੀ, ਨਵਜੋਤ ਕੌਰ, ਨਵਨੀਤ ਕੌਰ ਤੇ ਸੁਸ਼ੀਲਾ ਸ਼ਾਮਲ ਹਨ। -ਪੀਟੀਆਈ

News Source link