ਮੁੰਬਈ: ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਅੱਜ ਸੋਸ਼ਲ ਮੀਡੀਆ ‘ਤੇ ਆਪਣੀ ਆਉਣ ਵਾਲੀ ਫ਼ਿਲਮ ‘ਰਾਧੇ: ਦਿ ਮੋਸਟ ਵਾਂਟੇਡ ਬਾਈ’ ਦਾ ਟਰੇਲਰ ਰਿਲੀਜ਼ ਕੀਤਾ। ਟਰੇਲਰ ਤੋਂ ਜਾਪਦਾ ਹੈ ਜਿਵੇਂ ਸਾਲ 2009 ਵਿੱਚ ਆਈ ਫ਼ਿਲਮ ‘ਵਾਂਟੇਡ’ ਵਿੱਚ ਮੁਕਾਬਲੇ ਕਰਨ ਵਾਲਾ ਪੁਲੀਸ ਅਫ਼ਸਰ ਮੁੜ ਆ ਗਿਆ ਹੋਵੇ। ਜਾਣਕਾਰੀ ਅਨੁਸਾਰ ਸਾਲ 2009 ਵਿੱਚ ਆਈ ਫ਼ਿਲਮ ਵਿਚ ਸਲਮਾਨ ਖਾਨ ਨੇ ਰਾਧੇ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਪ੍ਰਭੂ ਦੇਵਾ ਨੇ ਕੀਤਾ ਹੈ। ਟਰੇਲਰ ਵਿੱਚ ਸਲਮਾਨ ਖਾਨ ਆਪਣੀ ਫ਼ਿਲਮ ‘ਵਾਂਟੇਡ’ ਦਾ ਪ੍ਰਸਿੱਧ ਡਾਇਲਾਗ ‘ਏਕ ਬਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋ ਅਪਨੇ ਆਪ ਕੀ ਭੀ ਨਹੀ ਸੁਨਤਾ’ ਬੋਲਦੇ ਨਜ਼ਰ ਦਿੰਦੇ ਹਨ। ਅਦਾਕਾਰ ਨੇ ਟਰੇਲਰ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਅਤੇ ਆਖਿਆ, ‘ਰਾਧੇ’ ਹੈ। ਉਸ ਨੇ ਫ਼ਿਲਮ ਦੀ ਪੂਰੀ ਟੀਮ ਵੀ ‘ਟੈਗ’ ਕੀਤੀ ਹੈ। ਫ਼ਿਲਮ ਦੇ ਟਰੇਲਰ ਵਿੱਚ ਦਿਸ਼ਾ ਪਟਾਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ ਵੀ ਨਜ਼ਰ ਆ ਰਹੇ ਹਨ। -ਆਈਏਐੱਨਐੱਸ

News Source link