ਮੁੰਬਈ: ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕਪਤਾਨ ਇਓਨ ਮੌਰਗਨ ਨੂੰ ਚੇਨੱਈ ਸੁਪਰ ਕਿੰਗਜ਼ (ਸੀਐੱਸਕੇ) ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੌਰਾਨਧੀਮੀ ਗੇਂਦਬਾਜ਼ੀ ਲਈ 12 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਸੀਐੱਸਕੇ ਨੇ ਫਾਫ ਡੁਪਲੇਸਿਸ ਦੀਆਂ ਨਾਬਾਦ 95 ਦੌੜਾਂ ਅਤੇ ਦੀਪਕ ਚਾਹਰ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ ਬੀਤੀ ਰਾਤ ਕੇਕੇਆਰ ‘ਤੇ 18 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਮੈਚ ਵਿੱਚ ਸੀਐੱਸਕੇ ਨੇ ਤਿੰਨ ਵਿਕਟਾਂ ‘ਤੇ 220 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਕੇਕੇਆਰ ਦੀ ਟੀਮ 202 ਦੌੜਾਂ ‘ਤੇ ਆਊਟ ਹੋ ਗਈ। ਆਈਪੀਐੱਲ ਅਨੁਸਾਰ, ‘ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਓਨ ਮੌਰਗਨ ਨੂੰ ਚੇਨੱਈ ਸੁਪਰ ਕਿੰਗਸ ਖ਼ਿਲਾਫ਼ ਬੀਤੇ ਦਿਨ ਵਾਨਖੇੜੇ ਸਟੇਡੀਅਮ ਵਿੱਚ ਆਈਪੀਐੱਲ ਮੈਚ ਦੌਰਾਨ ਹੌਲੀ ਓਵਰ ਗਤੀ ਲਈ ਜੁਰਮਾਨਾ ਕੀਤਾ ਗਿਆ ਹੈ।’ -ਪੀਟੀਆਈ

News Source link