ਤਾਸ਼ਕੰਦ: ਭਾਰਤ ਦੀ ਝਿੱਲੀ ਡਾਲਾਬੇਹੜਾ ਨੇ ਅੱਜ ਇੱਥੇ ਏਸ਼ਿਆਈ ‘ਵੇਟ ਲਿਫਟਿੰਗ ਚੈਂਪੀਅਨਸ਼ਿਪ’ ਦੇ 45 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਸਨੈਚ ‘ਚ 69 ਕਿਲੋ ਅਤੇ ਕਲੀਨ ਤੇ ਜਰਕ ‘ਚ 88 ਕਿਲੋ ਭਾਰ ਚੁੱਕਿਆ। ਉਹ ਓਲੰਪਿਕ ਕੁਆਲੀਫਾਇਰ ਮੁਕਾਬਲੇ ਵਿੱਚ ਕੁੱਲ 157 ਕਿਲੋ ਭਾਰ ਚੁੱਕ ਕੇ ਤਿੰਨੇ ਵਰਗਾਂ ਵਿੱਚ ਪਹਿਲੇ ਸਥਾਨ ‘ਤੇ ਰਹੀ। -ਪੀਟੀਆਈ

News Source link