ਮੁੰਬਈ: ਕ੍ਰਿਤੀ ਸੈਨਨ ਨੇ ਅੱਜ ਇੰਸਟਾਗ੍ਰਾਮ ‘ਤੇ ਵਰੁਣ ਧਵਨ ਦੀ ਇੱਕ ਬੱਚੀ ਅਤੇ ਕੇਕ ਨਾਲ ਵੀਡੀਓ ਸਾਂਝੀ ਕੀਤੀ ਹੈ। ਕ੍ਰਿਤੀ ਵੱਲੋਂ ਸ਼ਨਿਚਰਵਾਰ ਰਾਤ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਵੀਡੀਓ ਵਿੱਚ ਵਰੁਣ ਕੇਕ ਕੱਟ ਰਿਹਾ ਹੈ ਅਤੇ ਇੱਕ ਬੱਚੀ ਤੇ ਉਸ ਦਾ ਪਿਤਾ ਨਾਲ ਖੜ੍ਹੇ ਹਨ। ਇਸ ਦੌਰਾਨ ਵਰੁਣ ਕੇਕ ਦਾ ਟੁਕੜਾ ਬੱਚੀ ਦੇ ਪਿਤਾ ਦੇ ਮੂੰਹ ਵਿੱਚ ਪਾ ਦਿੰਦਾ ਹੈ ਅਤੇ ਬੱਚੀ ਦਾ ਖੇਕ ਖਾਣ ਲਈ ਮੂੰਹ ਅੱਡਿਆ ਰਹਿ ਜਾਂਦਾ ਹੈ। ਕ੍ਰਿਤੀ ਨੇ ਵੀਡੀਓ ਦੀ ਕੈਪਸ਼ਨ ਵਿੱਚ ਹੇਠਾਂ ਲਿਖਿਆ, ”ਇਸ ਨਾਲ ਸ਼ਾਇਦ ਤੁਹਾਡਾ ਦਿਨ ਚੰਗਾ ਲੰਘ ਗਿਆ ਹੋਵੇ। ਅਸੀਂ ਸਾਰੇ ਕਦੇ ਨਾ ਕਦੇ ਬੱਚੀ ਦੀ ਜਗ੍ਹਾ ਰਹਿ ਚੁੱਕੇ ਹਾਂ ਪਰ ਵਰੁਣ ਧਵਨ ਯਕੀਨ ਨਹੀਂ ਹੁੰਦਾ ਕਿ ਤੁਸੀਂ ਅਜਿਹਾ ਕਰ ਸਕਦੇ ਹੋ।” ਕ੍ਰਿਤੀ ਅਤੇ ਵਰੁਣ ਫਿਲਹਾਲ ਅਰੁਣਾਚਲ ਪ੍ਰਦੇਸ਼ ਵਿੱਚ ‘ਭੇੜੀਆ’ ਫਿਲਮ ਦਾ ਫਿਲਮਾਂਕਣ ਕਰ ਰਹੇ ਹਨ। ਅਮਰ ਕੌਸ਼ਿਕ ਦੀ ਲਿਖੀ ਇਹ ਫ਼ਿਲਮ ਅਗਲੇ ਸਾਲ 14 ਅਪਰੈਲ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ

News Source link