ਮਲਾਂਗ, 11 ਅਪਰੈਲ

ਇੰਡੋਨੇਸ਼ੀਆ ਦੇ ਜਾਵਾ ‘ਚ ਆਏ ਭੁਚਾਲ ਨਾਲ ਅੱਠ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਔਰਤ ਵੀ ਸ਼ਾਮਲ ਹੈ ਜਿਸ ਦੇ ਮੋਟਰਸਾਈਕਲ ‘ਚ ਖ਼ਿਸਕ ਰਹੀਆਂ ਚੱਟਾਨਾਂ ਵੱਜੀਆਂ। ਭੁਚਾਲ ਨਾਲ ਕਰੀਬ 1300 ਇਮਾਰਤਾਂ ਦਾ ਨੁਕਸਾਨ ਹੋਇਆ ਹੈ। ਅਮਰੀਕਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭੁਚਾਲ ਦੀ ਤੀਬਰਤਾ ਛੇ ਸੀ ਤੇ ਇਸ ਨੇ ਟਾਪੂ ਦੇ ਦੱਖਣੀ ਤੱਟ ‘ਤੇ ਕਾਫ਼ੀ ਨੁਕਸਾਨ ਕੀਤਾ ਹੈ। ਇੰਡੋਨੇਸ਼ੀਆ ਦੀ ਅਥਾਰਿਟੀ ਨੇ ਸੁਨਾਮੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਇਸ ਦੇ ਬਾਵਜੂਦ ਲੋਕਾਂ ਨੂੰ ਮਿੱਟੀ ਦੀਆਂ ਘਾਟੀਆਂ ਤੇ ਚੱਟਾਨਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਚ ਇਸ ਹਫ਼ਤੇ ਆਈ ਇਹ ਦੂਜੀ ਕੁਦਰਤੀ ਆਫ਼ਤ ਹੈ। ਇਸ ਤੋਂ ਪਹਿਲਾਂ ਸਮੁੰਦਰੀ ਤੂਫ਼ਾਨ ਨੇ 174 ਲੋਕਾਂ ਦੀ ਜਾਨ ਲੈ ਲਈ ਸੀ ਤੇ 48 ਹੋਰ ਲਾਪਤਾ ਹੋ ਗਏ ਸਨ। ਇਸ ਤੋਂ ਇਲਾਵਾ ਹੜ੍ਹਾਂ ਤੇ ਮੀਂਹ ਕਾਰਨ ਵੀ ਬਹੁਤ ਨੁਕਸਾਨ ਹੋ ਚੁੱਕਾ ਹੈ। ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਭੁਚਾਲ ਨਾਲ ਕਰੀਬ 1200 ਘਰਾਂ, 150 ਦੇ ਕਰੀਬ ਸਕੂਲਾਂ, ਹਸਪਤਾਲਾਂ ਤੇ ਸਰਕਾਰੀ ਦਫ਼ਤਰਾਂ ਦਾ ਨੁਕਸਾਨ ਹੋਇਆ ਹੈ। -ਏਪੀ

News Source link