ਮੁੰਬਈ: ਮਰਹੂਮ ਅਦਾਕਾਰ ਇਰਫਾਨ ਖਾਨ ਦੇ ਬੇਟੇ ਬਬਿਲ ਖਾਨ ਨੇ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਸਬੰਧੀ ਉਸ ਨੇ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ”ਮੈਂ ਆਪਣੀ ਪਹਿਲੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਆਪਣੇ ਆਪ ਪ੍ਰਤੀ ਬਹੁਤੇ ਸਾਵਧਾਨ ਅਤੇ ਇਮਾਨਦਾਰ ਨਹੀਂ ਹੋ ਤਾਂ ਤੁਹਾਡਾ ਸਵੈ-ਮਹੱਤਵ ਤੁਹਾਨੂੰ ਡੁਬਾ ਦੇਵੇਗਾ। ਤੁਸੀਂ ਇਕ ਕਹਾਣੀ ਦਾ ਹਿੱਸਾ ਹੋ ਅਤੇ ਕਹਾਣੀ ਹਮੇਸ਼ਾਂ ਤੁਹਾਡੇ ਤੋਂ ਵੱਡੀ ਰਹੇਗੀ (ਭਾਵੇਂ ਤੁਸੀਂ ਅਦਾਕਾਰ ਹੋ ਜਾਂ ਨਹੀਂ)।” ਸੂਤਰਾਂ ਅਨੁਸਾਰ ਬਬਿਲ ਵੱਲੋਂ ਅਨੁਸ਼ਕਾ ਸ਼ਰਮਾ ਦੇ ਬੈਨਰ ਕਲੀਨ ਸਲੇਟ ਫਿਲਮਜ਼ ਦੇ ਪ੍ਰਾਜੈਕਟ ਰਾਹੀਂ ਫਿਲਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਹਾਲਾਂਕਿ ਇਸ ਬਾਰੇ ਕੋਈ ਸਪੱਸ਼ਟ ਅਤੇ ਅਧਿਕਾਰਤ ਜਾਣਕਾਰੀ ਨਹੀਂ ਮਿਲੀ। -ਆਈਏਐੱਨਐੱਸ

News Source link