ਚੇਨੱਈ: ਆਈਪੀਐੱਲ ਵਿੱਚ ਨੌਵੀਂ ਵਾਰ ਆਪਣਾ ਪਹਿਲਾ ਮੈਚ ਜਿੱਤਣ ‘ਚ ਅਸਫ਼ਲ ਰਹੀ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਉਸ ਲਈ ਪਹਿਲਾ ਮੈਚ ਨਹੀਂ, ਚੈਂਪੀਅਨਸ਼ਿਪ ਜਿੱਤਣੀ ਮਹੱਤਵਪੂਰਨ ਹੈ। ਮੁੰਬਈ ਇੰਡੀਅਨਜ਼ ਨੂੰ ਬੀਤੀ ਰਾਤ ਆਈਪੀਐੱਲ-14 ਦੇ ਉਦਘਾਟਨੀ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਕੋਲੋਂ ਦੋ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾਈਆਂ ਅਤੇ ਆਰਸੀਬੀ ਨੇ ਆਖਰੀ ਗੇਂਦ ‘ਤੇ ਟੀਚਾ ਪੂਰਾ ਕੀਤਾ। ਇਸ ਬਾਰੇ ਰੋਹਿਤ ਨੇ ਮੈਚ ਤੋਂ ਬਾਅਦ ਕਿਹਾ, ”ਚੈਂਪੀਅਨਸ਼ਿਪ ਜਿੱਤਣੀ ਮਹੱਤਵਪੂਰਨ ਹੈ, ਪਹਿਲਾ ਮੈਚ ਨਹੀਂ। ਬਹੁਤ ਵਧੀਆ ਮੁਕਾਬਲਾ ਰਿਹਾ। ਅਸੀਂ ਉਨ੍ਹਾਂ ਨੂੰ ਆਸਾਨੀ ਨਾਲ ਨਹੀਂ ਜਿੱਤਣ ਦਿੱਤਾ। ਅਸੀਂ ਕੁਝ ਗਲਤੀਆਂ ਕੀਤੀਆਂ ਪਰ ਵੱਡੇ ਮੈਚਾਂ ਵਿੱਚ ਅਜਿਹਾ ਹੁੰਦਾ ਹੈ। ਸਾਨੂੰ ਗਲਤੀਆਂ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ।” -ਪੀਟੀਆਈ

News Source link