ਜਗਮੋਹਨ ਸਿੰਘ

ਘਨੌਲੀ, 8 ਅਪਰੈਲ

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਅਦਾਲਤੀ ਆਦੇਸ਼ਾਂ ਤਹਿਤ ਮਾਈਨਿੰਗ ਸਬੰਧੀ ਸ਼ੁਰੂ ਹੋਈ ਸੀਬੀਆਈ ਜਾਂਚ ਨੂੰ ਸਿਰੇ ਚੜ੍ਹ ਲੈਣ ਦਿੱਤਾ ਜਾਂਦਾ ਤਾਂ ਵੱਡੇ ਘੁਟਾਲੇ ਦਾ ਪਰਦਾਫਾਸ਼ ਹੋਣਾ ਸੀ। ਘਨੌਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਸਰਕਾਰੀ ਪੁਸ਼ਤ ਪਨਾਹੀ ਹੇਠ ਗੈਰ ਕਾਨੂੰਨੀ ਤੌਰ ‘ਤੇ ਜਨਤਕ ਸਰੋਤਾਂ ਦੀ ਲੁੱਟ ਹੋ ਰਹੀ ਹੈ। ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੁਡੀਸ਼ਲ ਅਫਸਰ ਭੇਜ ਕੇ ਚੈੱਕ ਕਰਵਾਇਆ ਸੀ ਤਾਂ ਸੜਕਾਂ ‘ਤੇ ਸ਼ਰੇਆਮ ਗੁੰਡਾ ਪਰਚੀ ਵਸੂਲੇ ਜਾਣ ਦੀਆਂ ਰਿਪੋਰਟਾਂ ਸਰਕਾਰ ਨੂੰ ਗਈਆਂ ਸਨ। ਇਸ ਮੌਕੇ ਲੀ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਸਕੱਤਰ ਸੁਖਇੰਦਰਪਾਲ ਸਿੰਘ ਬੌਬੀ ਬੋਲਾ, ਸਰਕਲ ਪ੍ਰਧਾਨ ਰਵਿੰਦਰ ਸਿੰਘ ਕਾਲਾ, ਇਸਤਰੀ ਵਿੰਗ ਪੰਜਾਬ ਦੀ ਮੀਤ ਪ੍ਰਧਾਨ ਪਲਵਿੰਦਰ ਕੌਰ ਰਾਣੀ , ਨੰਬਰਦਾਰ ਧਰਮਿੰਦਰਜੀਤ ਸਿੰਘ ਮਲਿਕਪੁਰ ਅਤੇ ਅਕਾਲੀ ਆਗੂ ਰਾਜਿੰਦਰ ਸਿੰਘ ਬਿੱਕੋਂ ਵੀ ਹਾਜ਼ਰ ਸਨ।

News Source link