ਵਾਸ਼ਿੰਗਟਨ, 7 ਅਪਰੈਲ

ਅਮਰੀਕਾ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਵਿਚੋਂ ਆਪਣੇ ਫ਼ੌਜੀਆਂ ਨੂੰ ਨਿਯਮਤ ਢੰਗ ਨਾਲ ਕੱਢੇਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਅਫ਼ਗਾਨਿਸਤਾਨ ਮੁੜ ਕਦੇ ਵੀ ਅਤਿਵਾਦੀ ਹਮਲਿਆਂ ਦਾ ਧੁਰਾ ਨਹੀਂ ਬਣੇਗਾ ਜੋ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਲਈ ਖ਼ਤਰਾ ਬਣਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟ ਹਨ ਤੇ ਉਹ ਅਫ਼ਗਾਨਿਸਤਾਨ ‘ਚ ਆਪਣੀਆਂ ਫ਼ੌਜਾਂ ਦੀ ਮੌਜੂਦਗੀ ਖ਼ਤਮ ਕਰਨਾ ਚਾਹੁੰਦੇ ਹਨ। ਪ੍ਰਾਈਸ ਨੇ ਕਿਹਾ ਕਿ ਹਾਲ ਹੀ ਵਿਚ ਬਰੱਸਲਜ਼ ਵਿਚ ਹੋਈ ਮੰਤਰੀ ਪੱਧਰ ਦੀ ‘ਨਾਟੋ’ ਬੈਠਕ ਵਿਚ ਵੀ ਇਸ ਬਾਰੇ ਸਹਿਮਤੀ ਬਣੀ ਹੈ।-ਪੀਟੀਆਈ

News Source link