ਲੰਡਨ: ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਦੇ ਦੱਖਣੀ ਅਫਰੀਕਾ ਖਿਲਾਫ਼ ਦੂਜੇ ਇਕ ਦਿਨਾ ਮੈਚ ਵਿਚ ਰਨ ਆਊਟ ਹੋਣ ਬਾਅਦ ਖੇਡ ਭਾਵਨਾ ਨੂੰ ਲੈ ਕੇ ਬਹਿਸ ਛਿੜ ਗਈ ਹੈ ਜਦਕਿ ਮੈਰਿਲਬੋਨ ਕ੍ਰਿਕਟ ਕਲੱਬ ਨੇ ਕਿਹਾ ਕਿ ਰਨ ਆਊਟ ਕਰਨ ਜਾਂ ਨਾ ਕਰਨ ਦਾ ਫੈਸਲਾ ਅੰਪਾਇਰਾਂ ਦਾ ਕੰਮ ਹੈ, ਅੰਪਾਇਰ ਦੇਖਣਗੇ ਕੀ ਅਸਲ ਵਿਚ ਕਵਿੰਟਨ ਡਿਕਾਕ ਨੇ ਰਨ ਆਊਟ ਕਰਨ ਵੇਲੇ ਫਖਰ ਜ਼ਮਾਨ ਨੂੰ ਗੁਮਰਾਹ ਕੀਤਾ ਸੀ ਕਿ ਨਹੀਂ। ਦੱਖਣੀ ਅਫਰੀਕਾ ਨੇ ਪਾਕਿਸਤਾਨ ਸਾਹਮਣੇ 342 ਦੌੜਾਂ ਦਾ ਟੀਚਾ ਰੱਖਿਆ ਸੀ। ਪਾਕਿਸਤਾਨ ਦੇ ਆਖਰੀ ਓਵਰ ਵਿਚ ਜਦ ਫਖਰ ਦੂਜਾ ਰਨ ਲੈਣ ਲਈ ਦੌੜ ਰਿਹਾ ਸੀ ਤਾਂ ਡਿਕਾਕ ਨੇ ਗੇਂਦਬਾਜ਼ ਵੱਲ ਇਸ਼ਾਰਾ ਕੀਤਾ ਜਦਕਿ ਐਡਨ ਨੇ ਸਿੱਧਾ ਵਿਕਟਕੀਪਰ ਵੱਲ ਗੇਂਦ ਸੁੱਟ ਕੇ ਫਖਰ ਨੂੰ ਰਨ ਆਊਟ ਕੀਤਾ। -ਪੀਟੀਆਈ

News Source link