ਮੁੰਬਈ: ਉੱਘੇ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਨਾਲ ਜੁੜੀ ਅਦਾਕਾਰਾ ਕੰਗਨਾ ਰਣੌਤ ਦੀ ਅਰਜ਼ੀ ਸੈਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ। ਅਖ਼ਤਰ ਦੀ ਸ਼ਿਕਾਇਤ ਉਤੇ ਮੈਜਿਸਟਰੇਟ ਕੋਰਟ ਨੇ ਕੰਗਨਾ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ ਤੇ ਅਦਾਕਾਰਾ ਨੇ ਇਸ ਨੂੰ ਚੁਣੌਤੀ ਦਿੱਤੀ ਸੀ।

ਅਰਜ਼ੀ ਰੱਦ ਕਰਨ ਦਾ ਕਾਰਨ ਅਦਾਲਤ ਦੇ ਹੁਕਮ ਦੀ ਨਕਲ ਦੇ ਨਾਲ ਬਾਅਦ ਵਿਚ ਜਨਤਕ ਕੀਤਾ ਜਾਵੇਗਾ। ਰਣੌਤ ਨੇ ਸੈਸ਼ਨ ਕੋਰਟ ਤੋਂ ਸੁਣਵਾਈ ਰੱਦ ਕਰਨ ਦੀ ਮੰਗ ਕੀਤੀ ਸੀ। ਅਦਾਕਾਰਾ ਨੇ ਅੰਧੇਰੀ ਦੇ ਮੈਜਿਸਟਰੇਟ ਕੋਰਟ ਵੱਲੋਂ ਜਾਰੀ ਸੰਮਨ ਵੀ ਰੱਦ ਕਰਨ ਦੀ ਮੰਗ ਕੀਤੀ ਸੀ। ਅਖ਼ਤਰ (76) ਨੇ ਸ਼ਿਕਾਇਤ ਦਿੱਤੀ ਸੀ ਕਿ ਅਦਾਕਾਰਾ ਨੇ ਉਨ੍ਹਾਂ ਦਾ ਅਪਮਾਨ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਹਨ। -ਪੀਟੀਆਈ

News Source link