ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ, 4 ਅਪਰੈਲ

ਅੱਜ ਤੜਕਸਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਪਿੰਡ ਮਜ਼ਾਰੀ ਵਿਖੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੀ ਪੁਲੀਸ ਨੇ ਛਾਪੇ ਦੌਰਾਨ ਹਜ਼ਾਰਾਂ ਲਿਟਰ ਲਾਹਣ ਨਸ਼ਟ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਡੀਐੱਸਪੀ ਅਭਿਮੰਨਿਊ ਵਰਮਾ, ਐੱਸਐੱਚਓ ਅਸ਼ੋਕ ਕੁਮਾਰ, ਏਐੱਸਆਈ ਹਰਬੰਸ ਸਿੰਘ ਅਤੇ ਸੁਭਾਸ਼ ਚੰਦ ਦੀ ਅਗਵਾਈ ਹੇਠ ਨੈਣਾ ਦੇਵੀ, ਕੋਟਕਹਿਲੂਰ, ਸਵਾਰਘਾਟ ਥਾਣਿਆਂ ਨੇ ਇਕੱਠੇ ਹੋਏ ਕੇ ਮਜ਼ਾਰੀ ਪਿੰਡ ਵਿੱਚ ਤੜਕਸਾਰ ਛਾਪਾ ਮਾਰਿਆ। ਇਸ ਦੌਰਾਨ ਦਰਜਨਾਂ ਡਰੰਮਾਂ ‘ਚ ਭਰੀ ਲਾਹਣ, ਜੋ 6 ਹਜ਼ਾਰ ਲਿਟਰ ਸੀ, ਨੂੰ ਨਸ਼ਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਜ਼ਾਰੀ ਪਿੰਡ ਸ਼ਰਾਬ ਕੱਢਣ ਦੇ ਮਾਮਲੇ ਵਿੱਚ ਬਦਨਾਮ ਹੈ ਤੇ ਉਨ੍ਹਾਂ ਕੋਲ ਸੂਚਨਾ ਸੀ ਕਿ ਪੰਜਾਬ ਵਿੱਚ ਕਣਕ ਦੀ ਫਸਲ ਦੀ ਵਾਢੀ ਕਰਕੇ ਇੱਥੇ ਵੱਡੀ ਮਾਤਰਾ ਵਿੱਚ ਨਜ਼ਾਇਜ਼ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ।

News Source link