ਨਵੀਂ ਦਿੱਲੀ, 4 ਅਪਰੈਲ

ਭਾਰਤ ਵਿਚ ਐਤਵਾਰ ਨੂੰ ਕਰੋਨਾ ਦੇ 93,249 ਨਵੇਂ ਮਾਮਲੇ ਸਾਹਮਣੇ ਆਏ। ਇਸ ਸਾਲ ਇਕੋ ਦਿਨ ਵਿਚ ਕੋਵਿਡ-19 ਦੇ ਇਹ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਸੰਖਿਆ 1,24,85,509 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ 19 ਸਤੰਬਰ ਤੋਂ ਬਾਅਦ ਦੇ ਦੇਸ਼ ਵਿੱਚ ਪਹਿਲੀ ਵਾਰ ਐਨੀ ਵੱਡੀ ਗਿਣਤੀ ਵਿੱਚ ਕਰੋਨਾ ਮਰੀਜ਼ ਆਏ ਹਨ। 19 ਸਤੰਬਰ ਨੂੰ ਕੋਵਿਡ-19 ਦੇ 93,337 ਮਾਮਲੇ ਸਾਹਮਣੇ ਆਏ ਸਨ। ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਕਰਨ 513 ਲੋਕਾਂ ਦੀ ਜਾਨ ਚਲੀ ਗਈ ਤੇ ਇਸ ਲਾਗ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1,64,623 ਹੋ ਗਈ। ਇਸ ਦੌਰਾਨ ਪੰਜਾਬ ‘ਚ ਕਰੋਨਾ ਕਾਰਨ 49 ਜਾਨਾਂ ਗਈਆਂ ਤੇ ਹੁਣ ਤੱਕ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 7032 ਹੋ ਗਈ ਹੈ।

News Source link