ਪ੍ਰਭੂ ਦਿਆਲ

ਸਿਰਸਾ, 30 ਮਾਰਚ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਛੇ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦਾ ਰੋਹ ਦਿਨੋਂ ਦਿਨ ਵੱਧ ਰਿਹਾ ਹੈ। ਕਿਸਾਨਾਂ ਨੇ ਹੋਲੀ ਦੇ ਦਿਨ ਜਿਥੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੇ ਘਰ ਦੇ ਬਾਹਰ ਚਾਰ ਘੰਟਿਆਂ ਲਈ ਧਰਨਾ ਦਿੱਤਾ, ਉਥੇ ਅੱਜ ਕਿਸਾਨਾਂ ਨੇ ਉਪ ਮੁੱਖ ਮੰਤਰੀ ਨੂੰ ਪੁਲੀਸ ਲਾਈਨ ‘ਚ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਆਪਣੇ ਨਿਵਾਸ ਤੋਂ ਜਿਵੇਂ ਹੀ ਪੁਲੀਸ ਲਾਈਨ ‘ਚ ਖੜ੍ਹੇ ਹੈਲੀਕਾਪਟਰ ‘ਤੇ ਉਡਾਨ ਭਰਨ ਲਈ ਨਿਕਲੇ ਤਾਂ ਇਸ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ। ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਪੱਕਾ ਮੋਰਚਾ ਲਾ ਕੇ ਧਰਨੇ ‘ਤੇ ਬੈਠੇ ਕਿਸਾਨ ਹੱਥਾਂ ‘ਚ ਕਾਲੇ ਝੰਡੇ ਲੈ ਕ ਪੁਲੀਸ ਲਈਨ ਪੁੱਜ ਗਏ। ਕਿਸਾਨਾਂ ਨੇ ਕਾਲੇ ਝੰਡੇ ਲਹਿਰਾਉਂਦੇ ਹੋਏ ਉਪ ਮੁੱਖ ਮੰਤਰੀ, ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

News Source link