ਬੀਕਾਨੇਰ: ਇੱਥੇ ਇੱਕ ਘਰ ਵਿੱਚ ਇਕ 65 ਸਾਲਾਂ ਵਿਅਕਤੀ ਅਤੇ ਉਸਦੀ ਧੀ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਮੁਤਾਬਕ ਇਹ ਕੇਸ ਖ਼ੁਦਕੁਸ਼ੀ ਦਾ ਜਾਪਦਾ ਹੈ। ਪੁਲੀਸ ਮੁਤਾਬਕ ਸ਼ੌਕਤ ਅਲੀ ਅਤੇ ਉਸਦੀ ਧੀ ਜੋਨੀਆ (30) ਨੇ ਜ਼ਹਿਰ ਨਿਗਲ ਲਿਆ ਅਤੇ ਆਪਣੀਆਂ ਬਾਹਾਂ ਦੀਆਂ ਨਸਾਂ ਕੱਟ ਲਈਆਂ। ਵਿਅਕਤੀ ਦੀ ਵੱਡੀ ਧੀ ਬਬਲੀ (32) ਨੇ ਵੀ ਆਪਣੀ ਨਸ ਕੱਟ ਲਈ ਸੀ ਪਰ ਉਸਦਾ ਬਚਾਅ ਹੋ ਗਿਆ ਤੇ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪੁਲੀਸ ਮੁਤਾਬਕ ਸ਼ੱਕੀ ਖ਼ੁਦਕੁਸ਼ੀ ਕੇਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਤੇ ਨਾ ਹੀ ਘਰ ਤੋਂ ਕੋਈ ਖ਼ੁਦਕੁਸ਼ੀ ਨੋਟ ਮਿਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

News Source link