ਗੁਹਾਟੀ: ਕਾਂਗਰਸ ਨੇ ਇੱਥੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਦਿਆਂ ਉਪਰੀ ਅਸਾਮ ਵਿੱਚ ਸਾਰੀਆਂ ਸੀਟਾਂ ‘ਤੇ ਭਾਜਪਾ ਦੇ ਜਿੱਤਣ ਦਾ ਦਾਅਵਾ ਕਰਦਾ ਇੱਕ ਇਸ਼ਤਿਹਾਰ ਇੱਕ ਖ਼ਬਰ ਦੇ ਰੂਪ ‘ਚ ਪ੍ਰਕਾਸ਼ਿਤ ਕਰਨ ਲਈ ਭਾਜਪਾ ਅਤੇ ਅਸਾਮ ਦੇ ਛੇ ਅਖ਼ਬਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮੰਗ ਪੱਤਰ ਕਾਂਗਰਸ ਦੀ ਅਸਾਮ ਇਕਾਈ ਵੱਲੋਂ ਮੁੱਖ ਚੋਣ ਅਧਿਕਾਰੀ ਨਿਤਿਨ ਖੜੇ ਨੂੰ ਦਿੱਤਾ ਗਿਆ। ਅਸਾਮ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੋਸ਼ ਲਾਇਆ ਕਿ ਭਾਜਪਾ ਦੇ ਚਿੰਨ੍ਹ ਵਾਲਾ ਇਸ਼ਤਿਹਾਰ ਛੇ ਅਖ਼ਬਾਰਾਂ ‘ਚ ਪ੍ਰਕਾਸ਼ਿਤ ਕਰ ਕੇ ਦੋ ਪੜਾਵਾਂ ‘ਚ ਰਹਿੰਦੀ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਖ਼ਬਰ ਦੇ ਰੂਪ ‘ਚ ਇਸ਼ਤਿਹਾਰ ਪ੍ਰਕਾਸ਼ਿਤ ਕਰਨਾ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। -ਪੀਟੀਆਈ

News Source link