ਸ਼ਗਨ ਕਟਾਰੀਆ
ਬਠਿੰਡਾ, 25 ਮਾਰਚ

ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਕੈਬਨਿਟ ਵਜ਼ੀਰ ਸੁਰਜੀਤ ਕੁਮਾਰ ਜਿਆਣੀ ਅਤੇ ਉਨ੍ਹਾਂ ਦੇ ਵਿਰੋਧ ਲਈ ਇਕੱਠੇ ਹੋਏ ਕਿਸਾਨਾਂ ਦਰਮਿਆਨ ‘ਲੁਕਣਮੀਟੀ’ ਚੱਲਦੀ ਰਹੀ। ਸ੍ਰੀ ਜਿਆਣੀ ਦੀ ਮੁਖ਼ਾਲਫ਼ਿਤ ਲਈ ਇਕੱਠੇ ਹੋਏ ਕਿਸਾਨਾਂ ਕਾਰਨ ਸ੍ਰੀ ਜਿਆਣੀ ਦੀ ਪ੍ਰੈਸ ਕਾਨਫਰੰਸ ਦੀ ਜਗ੍ਹਾ ਅਤੇ ਸਮਾਂ ਦੋ ਵਾਰ ਬਦਲਣਾ ਪਿਆ। ਪਹਿਲਾਂ ਸ੍ਰੀ ਜਿਆਣੀ ਦੀ ਬਾਅਦ ਦੁਪਹਿਰ ਇਕ ਵਜੇ ਸਰਕਟ ਹਾਊਸ ਵਿਚ ਪ੍ਰੈੱਸ ਕਾਨਫਰੰਸ ਸੀ। ਸਵੇਰੇ ਕਰੀਬ 11 ਵਜੇ ਹੀ ਕਿਸਾਨਾਂ ਵੱਲੋਂ ਸਰਕਟ ਹਾਊਸ ਦਾ ਘਿਰਾਓ ਕਰ ਲਿਆ ਗਿਆ। ਬਾਅਦ ‘ਚ ਸ੍ਰੀ ਜਿਆਣੀ ਦਾ ਪ੍ਰੋਗਰਾਮ ਬਦਲ ਕੇ ਬਾਅਦ ਦੁਪਹਿਰ 1:30 ਵਜੇ ਮਾਨਸਾ ਰੋਡ ‘ਤੇ ਸਥਿਤ ਜੱਸੀ ਚੌਕ ਵਿਚਲੇ ਹੋਟਲ ਵਿਚ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਬਲਾਕ ਨਥਾਣਾ ਦੇ ਪ੍ਰਧਾਨ ਹੁਸ਼ਿਆਰ ਸਿੰਘ ਦੀ ਅਗਵਾਈ ਵਿਚ ਵਿਰੋਧ ਜਤਾਉਣ ਲਈ ਵੱਡੀ ਗਿਣਤੀ ਔਰਤਾਂ ਸਮੇਤ ਕਿਸਾਨ ਵੀ ਆਪਣਾ ਅੱਡਾ ਪੁੱਟ ਕੇ ਮਗਰੇ ਹੀ ਉਥੇ ਪਹੁੰਚ ਗਏ। ਸ੍ਰੀ ਜਿਆਣੀ ਵੱਲੋਂ ਹੋਟਲ ਵਿਚ ਪ੍ਰੈਸ ਕਾਨਫਰੰਸ ਕਰ ਕਰਨ ਦੌਰਾਨ ਕਿਸਾਨਾਂ ਨੇ ਹੋਟਲ ਨੂੰ ਚੁਫ਼ੇਰਿਓਂ ਘੇਰ ਲਿਆ।

News Source link