ਅਟਲਾਂਟਾ: ਅਮਰੀਕਾ ਵਿੱਚ ਮੰਗਲਵਾਰ ਸ਼ਾਮ ਨੂੰ ਅਟਲਾਂਟਾ ਅਤੇ ਇੱਕ ਹੋਰ ਉਪਨਗਰ ਵਿੱਚ ਦੋ ਮਸਾਜ ਪਾਰਲਰਾਂ ਵਿੱਚ ਗੋਲੀ ਚੱਲਣ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਜ਼ਿਆਦਾਤਰ ਏਸ਼ਿਆਈ ਔਰਤਾਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਦੱਖਣ-ਪੱਛਮੀ ਜਾਰਜੀਆ ਵੱਚ 21 ਸਾਲ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਚੈਰੋਕੀ ਕਾਊਂਟੀ ਸ਼ੈਰਿਫ ਦਫ਼ਤਰ ਦੇ ਤਰਜਮਾਨ ਕੈਪਟਨ ਜੇ ਬੇਕਰ ਨੇ ਦੱਸਿਆ ਕਿ ਅਟਲਾਂਟਾ ਤੋਂ 50 ਕਿਲੋਮੀਟਰ ਦੂਰ ਅਕਵਰਥ ਦੇ ਦਿਹਾਤੀ ਖੇਤਰ ਨੇੜੇ ਯੰਗਜ਼ ਏਸ਼ੀਅਨ ਮਸਾਜ ਪਾਰਲਰ ‘ਤੇ ਪੰਜ ਜਣਿਆਂ ਨੂੰ ਗੋਲੀ ਮਾਰੀ ਗਈ। ਇਸ ਦੌਰਾਨ ਫੌਨਿਕਸ ‘ਚ ਿੲਕ ਘਰ ‘ਚ ਗੋਲੀ ਚੱਲਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ।
-ਏਪੀ

News Source link