ਨਵੀਂ ਦਿੱਲੀ, 16 ਮਾਰਚ

ਰਾਜ ਸਭਾ ਵਿਚ ਅੱਜ ਮੈਂਬਰਾਂ ਨੇ ਜਾਤੀ ਅਧਾਰਤ ਮਰਦਮਸ਼ੁਮਾਰੀ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਰਾਖਵਾਂਕਰਨ ਤੋਂ ਇਲਾਵਾ ਲੋਕਾਂ ਦੇ ਸਮਾਜਿਕ ਪਿਛੋਕੜ ਬਾਰੇ ਜਾਣਕਾਰੀ ਲਈ ਅਜਿਹਾ ਕਰਨਾ ਜ਼ਰੂਰੀ ਹੈ। ਰਾਸ਼ਟਰੀ ਜਨਤਾ ਦਲ ਦੇ ਮਨੋਜ ਕੁਮਾਰ ਝਾਅ ਅਤੇ ਕਾਂਗਰਸ ਦੀ ਛਾਇਆ ਵਰਮਾ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ 2021 ਦੀ ਮਰਦਮਸ਼ੁਮਾਰੀ ਵਿਚ ਜਾਤੀ ਦੇ ਅਧਾਰ ਤੇ ਵਰਗੀਕਰਣ ਦੀ ਮੰਗ ਕੀਤੀ। ਸ੍ਰੀ ਝਾਅ ਨੇ ਕਿਹਾ ਕਿ ਪਿਛਲੇ ਸਮੇਂ ਸੁਪਰੀਮ ਕੋਰਟ ਨੇ ਰਿਜ਼ਰਵੇਸ਼ਨ ਵਿਚ ਮੌਜੂਦਾ ਹੱਦ 50 ਪ੍ਰਤੀਸ਼ਤ ਵਧਾਉਣ ਬਾਰੇ ਸੁਝਾਅ ਮੰਗੇ ਹਨ। ਇਸ ਕਾਰਨ ਜਾਤੀ ਅਧਾਰਤ ਮਰਦਮਸ਼ੁਮਾਰੀ ਜ਼ਰੂਰੀ ਹੈ। ਇਸ ਮਾਮਲੇ ‘ਤੇ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਆਮ ਰਾਇ ਹੈ।

News Source link