ਜੈਪੁਰ, 11 ਮਾਰਚ

ਬ੍ਰਹਮ ਕੁਮਾਰੀਆਂ ਦੀ ਮੁੱਖ ਪ੍ਰਬੰਧਕ ਦਾਦੀ ਹਰਿਦੇ ਮੋਹਿਨੀ (93) ਦਾ ਵੀਰਵਾਰ ਨੂੰ ਮੁੰਬਈ ਦੇ ਸੈਫੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਅਧਿਆਤਮਕ ਸੰਸਥਾ ਦੇ ਤਰਜਮਾਨ ਨੇ ਦੱਸਿਆ ਕਿ ਉਹ 15 ਦਿਨਾਂ ਤੋਂ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਮੁੱਖ ਪ੍ਰਬੰਧਕ ਵਜੋਂ ਮੋਹਿਨੀ ਦੀ ਨਿਯੁਕਤੀ ਸਾਲ ਪਹਿਲਾਂ ਦਾਦੀ ਜਾਨਕੀ ਦੀ ਮੌਤ ਹੋਣ ਮਗਰੋਂ ਕੀਤੀ ਗਈ ਸੀ। ਤਰਜਮਾਨ ਮੁਤਾਬਕ ਮੋਹਿਨੀ ਦੀ ਦੇਹ ਅਬੂ ਰੋਡ ਸਥਿਤ ਹੈੱਡਕੁਆਰਟਰ ਲਿਆਂਦੀ ਜਾਵੇਗੀ, ਜਿਥੇ ਸ਼ੁੱਕਰਵਾਰ ਨੂੰ ਲੋਕ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ। ਉਨ੍ਹਾਂ ਦੀਆਂ ਅੰਤਿਮ ਰਸਮਾਂ 13 ਮਾਰਚ ਨੂੰ ਅਦਾ ਕੀਤੀਆਂ ਜਾਣਗੀਆਂ।

News Source link