ਸ਼ਿਕਾਗੋ, 10 ਮਾਰਚ

ਬਾਇਡਨ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਉਹ ਪਿਛਲੀ ਟਰੰਪ ਸਰਕਾਰ ਵੱਲੋਂ ਬਣਾਏ ਆਵਾਸ ਨੇਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਨਹੀਂ ਦੇਵੇਗਾ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਘੜੇ ਨੇਮਾਂ ਨੂੰ ਚੁਣੌਤੀ ਦੇਣਾ ਨਾ ਤਾਂ ਲੋਕ ਹਿੱਤ ਵਿੱਚ ਹੈ ਤੇ ਨਾ ਹੀ ਇਹ ਸਰਕਾਰ ਦੇ ਸੀਮਤ ਸਰੋਤਾਂ ਦੀ ਸਹੀ ਵਰਤੋਂ ਹੋਵੇਗੀ। ਦੱਸਣਾ ਬਣਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਬਣਾਏ ਆਵਾਸ ਨੇਮ ਵਿੱਚ ਅਜਿਹੇ ਪ੍ਰਵਾਸੀਆਂ, ਜੋ ਫੂਡ ਸਟੈਂਪਸ ਜਿਹੇ ਲਾਭ ਲੈਂਦੇ ਹਨ, ਨੂੰ ਗ੍ਰੀਨ ਕਾਰਡ ਨਾ ਦੇਣ ਤੇ ਸਖ਼ਤੀ ਨਾਲ ਸਿੱਝਣ ਦੀ ਗੱਲ ਆਖੀ ਗਈ ਸੀ। ‘ਫੂਡ ਸਟੈਂਪਸ’ ਸਰਕਾਰੀ ਵਾਊਚਰ ਹੈ, ਜੋ ਘੱਟ ਆਮਦਨ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜੋ ਇਨ੍ਹਾਂ ਨੂੰ ਖਾਣੇ ਬਦਲੇ ਵਟਾ ਸਕਦੇ ਹਨ।
-ਏਪੀ

News Source link