ਪਰਸ਼ੋਤਮ ਬੱਲੀ
ਬਰਨਾਲਾ, 9 ਮਾਰਚ

ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐੱਮਐੱਸਪੀ ਦੀ ਗਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਦੀ ਮੰਗ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਧਰਨੇ ਨੇ ਅੱਜ ਆਪਣੇ 160 ਦਿਨ ਪੂਰੇ ਕਰ ਲਏ| ਇੰਨੇ ਲੰਬੇ ਸਮੇਂ ਬਾਅਦ ਵੀ ਧਰਨਾਕਾਰੀਆਂ ਦਾ ਨਾ ਤਾਂ ਜੋਸ਼ ਘਟਿਆ ਹੈ ਅਤੇ ਨਾ ਹੀ ਹਾਜ਼ਰੀ| ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਗੁਰਨਾਮ ਸਿੰਘ ਠੀਕਰੀਵਾਲਾ, ਉਜਾਗਰ ਸਿੰਘ ਬੀਹਲਾ ਮਨਜੀਤ ਰਾਜ ਭਾਰਦਵਾਜ, ਜਗਸੀਰ ਸਿੰਘ ਸੀਰਾ, ਗੁਰਦੇਵ ਮਾਂਗੇਵਾਲ, ਅਮਰਜੀਤ ਕੌਰ, ਪ੍ਰੇਮਪਾਲ ਕੌਰ, ਗੁਰਦਰਸ਼ਨ ਸਿੰਘ ਦਿਓਲ ਤੇ ਗੁਲਾਬ ਸਿੰਘ ਗਿੱਲ ਨੇ ਸੰਬੋਧਨ ਕੀਤਾ| ਜਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥੇ ਨੇ ਦਸਮ ਪਿਤਾ ਦਾ ਪ੍ਰਸੰਗ ਸੁਣਾ ਕੇ ਪੰਡਾਲ ਵਿੱਚ ਜੋਸ਼ ਭਰਿਆ| ਬਹਾਦਰ ਸਿੰਘ, ਜਗਤਾਰ ਬੈਂਸ, ਅਸਪਾਲ ਕਲਾਂ, ਲਖਵਿੰਦਰ ਸਿੰਘ ਠੀਕਰੀਵਾਲਾ ਤੇ ਨਰਿੰਦਰ ਪਾਲ ਸਿੰਗਲਾ ਨੇ ਕਵਿਤਾਵਾਂ ਸੁਣਾਈਆਂ| ਪਿੰਡ ਖੁੱਡੀ ਕਲਾਂ ਦੀ ਸੰਗਤ ਨੇ ਲੰਗਰ ਦੀ ਸੇਵਾ ਕੀਤੀ|

ਇਸ ਮੌਕੇ ਬੇਅੰਤ ਸਿੰਘ ਗਹਿਲ, ਕੁਲਵੰਤ ਸਿੰਘ ਠੀਕਰੀਵਾਲਾ, ਹਰਜੀਤ ਸਿੰਘ ਸੰਘੇੜਾ, ਮਹਿੰਦਰ ਸਿੰਘ ਤੇ ਹੇਮ ਰਾਜ ਠੁੱਲੀਵਾਲ ਵੀ ਹਾਜ਼ਰ ਸਨ| ਇਸੇ ਹੀ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਦਾ ਘਿਰਾਓ 158 ਵੇਂ ਦਿਨ ਜਾਰੀ ਹੈ। ਇਸ ਸਮੇਂ ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ, ਭਜਨ ਸਿੰਘ, ਨਾਜਰ ਸਿੰਘ, ਵਿੱਕੀ ਸਿੱਧੂ, ਗੁਰਦੇਵ ਸਿੰਘ, ਦਵਿੰਦਰ ਸਿੰਘ, ਮੱਘਰ ਸਿੰਘ, ਦਲੀਪ ਸਿੰਘ, ਮਲਕੀਤ ਸਿੰਘ ਅਤੇ ਤੇਜਾ ਸਿੰਘ ਨੇ ਸੰਬੋਧਨ ਕੀਤਾ|

News Source link