ਪੱਤਰ ਪ੍ਰੇਰਕ

ਜੰਡਿਆਲਾ ਗੁਰੂ, 9 ਮਾਰਚ

ਫੂਡ ਸਪਲਾਈ ਵਿਭਾਗ ਵਿੱਚ ਘਪਲਾ ਕਰਨ ਅਤੇ ਅਨਾਜ ਨੂੰ ਖ਼ੁਰਦ-ਬੁਰਦ ਦੇ ਮਾਮਲੇ ਵਿੱਚ ਭਗੌੜਾ ਕਰਾਰ ਦਿੱਤੇ ਗਏ ਚੌਲ ਵਪਾਰੀ ਗੁਲਸ਼ਨ ਜੈਨ ਅਤੇ ਉਸ ਦੇ ਪਰਿਵਾਰ ਦੀ 125 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਅੱਜ ਜ਼ਬਤ ਕਰ ਲਈ ਗਈ ਹੈ। ਜੈਨ ਤੋਂ ਇਲਾਵਾ ਇਸ ਕੇਸ ਵਿੱਚ ਉਨ੍ਹਾਂ ਦਾ ਪੁੱਤਰ ਨਿਤਿਨ ਜੈਨ, ਨੂੰਹ ਨੀਤੂ, ਛੋਟੇ ਬੇਟੇ ਸੁਧੀਰ ਜੈਨ ਅਤੇ ਸੋਫੀਆ ਜੈਨ ਵੀ ਨਾਮਜ਼ਦ ਹਨ। ਅੰਮ੍ਰਿਤਸਰ ਦੇ ਐੱਸਐੱਸਪੀ (ਦਿਹਾਤੀ) ਧਰੁਵ ਦਹੀਆ ਨੇ ਦੱਸਿਆ ਕਿ ਸਾਲ 2018 ਵਿੱਚ ਫੂਡ ਸਪਲਾਈ ਵਿਭਾਗ ਨਾਲ ਕਥਿਤ ਘਪਲੇ ਅਤੇ ਸਰਕਾਰੀ ਅਨਾਜ ਨੂੰ ਖੁਰਦ-ਬੁਰਦ ਕਰਨ ਸਬੰਧੀ ਗੁਲਸ਼ਨ ਜੈਨ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਧਾਰਾ 420, 406, 468, 471, 120 ਬੀ ਤਹਿਤ ਕੇਸ ਦਰਜ ਕੀਤਾ ਹੋਇਆ ਸੀ। ਅਦਾਲਤ ਵੱਲੋਂ ਗੁਲਸ਼ਨ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਦੀ ਲਗਪਗ 125 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

News Source link