ਪੀਲੀਭੀਤ, 5 ਮਾਰਚ

ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿਚ ਭਾਰਤ-ਨੇਪਾਲ ਸਰਹੱਦ ਕੋਲ ਪੁਲੀਸ ਗੋਲੀਬਾਰੀ ਵਿਚ ਇਕ ਭਾਰਤੀ ਨਾਗਰਿਕ ਮਾਰਿਆ ਗਿਆ।

ਉੱਤਰ ਪ੍ਰਦੇਸ਼ ਪੁਲੀਸ ਅਨੁਸਾਰ ਗੋਵਿੰਦਾ ਸਿੰਘ ਵੀਰਵਾਰ ਨੂੰ ਨੇਪਾਲ ਪੁਲੀਸ ਦੀ ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਹੋ ਗਿਆ ਸੀ। ਖਬਰਾਂ ਅਨੁਸਾਰ ਗੋਵਿੰਦਾ ਸਿੰਘ ਬਜ਼ਾਰ ਤੋਂ ਪਰਤਦਿਆਂ ਪੱਪੂ ਸਿੰਘ ਅਤੇ ਗੁਰਮੀਤ ਸਿੰਘ ਨਾਲ ਸਰਹੱਦ ‘ਤੇ ਗਿਆ ਸੀ। ਤਿੰਨੇ ਪੀਲੀਭੀਤ ਦੇ ਹਜਾਰਾ ਖੇਤਰ ਨਾਲ ਸਬੰਧਤ ਸਨ। ਉਨ੍ਹਾਂ ਦੀ ਨੇਪਾਲ ਪੁਲੀਸ ਨਾਲ ਬਹਿਸ ਹੋ ਗਈ ਤੇ ਇਸ ਦੌਰਾਨ ਪੁਲੀਸ ਨੇ ਗੋਲੀ ਚਲ ਦਿੱਤੀ। ਗੋਵਿੰਦਾ ਦੇ ਦੋਵੇਂ ਸਾਥੀ ਫਿਲਹਾਲ ਲਾਪਤਾ ਹਨ।

News Source link