ਕੂਲਿਜ (ਐਂਟਿਗਾ), 4 ਮਾਰਚ

ਸ੍ਰੀਲੰਕਾ ਦੇ ਲੈੱਗ ਸਪਿੰਨਰ ਅਕੀਲਾ ਧਨੰਜਯ ਨੇ ਟੀ-20 ਕ੍ਰਿਕਟ ਦੌਰਾਨ ਇਕ ਮੈਚ ਵਿੱਚ ਹੀ ਉਤਰਾਅ ਚੜਾਅ ਦੇਖ ਲਏ। ਉਸ ਨੇ ਕ੍ਰਿਸ ਗੇਲ ਦੀ ਵਿਕਟ ਸਣੇ ਹੈਟ੍ਰਿਕ ਬਣਾਉਣ ਤੋਂ ਬਾਅਦ ਕੀਰੋਨ ਪੋਲਾਰਡ ਨੇ ਉਸ ਦੇ ਇਕ ਓਵਰ ਵਿੱਚ ਛੇ ਛੱਕੇ ਜੜ ਦਿੱਤੇ। ਪੋਲਾਰਡ ਭਾਰਤ ਦੇ ਯੁਵਰਾਜ ਸਿੰਘ ਬਾਅਦ ਟੀ-20 ਕ੍ਰਿਕਟ ਦੇ ਇਕ ਓਵਰ ਵਿੱਚ ਛੇ ਛੱਕੇ ਮਾਰਨ ਵਾਲਾ ਦੂਜਾ ਤੇ ਕ੍ਰਿਕਟ ਦੇ ਸਾਰੇ ਰੂਪਾਂ ਵਿੱਚ ਤੀਜਾ ਬੱਲੇਬਾਜ਼ ਬਣ ਗਿਆ ਹੈ। ਟੀ -20 ਵਿਸ਼ਵ ਕੱਪ 2007 ਵਿੱਚ ਯੁਵਰਾਜ ਨੇ ਇੰਗਲੈਂਡ ਦੇ ਸਟੂਅਰਟ ਬ੍ਰਾਡ ਦੇ ਓਵਰ ਵਿੱਚ ਇਹ ਕਾਰਨਾਮਾ ਕੀਤਾ ਸੀ। ਵੈਸਟ ਇੰਡੀਜ਼ ਨੇ ਇਹ ਮੈਚ 41 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਨਾਲ ਜਿੱਤ ਲਿਆ।

News Source link