ਤਾਇਪੈ (ਤਾਇਵਾਨ): ਚੀਨ ਦੀ ਕਰੋਨਾ ਵੈਕਸੀਨ ਅਸਰਦਾਰ ਹੋਣ ਸਬੰਧੀ ਤੌਖਲਿਆਂ ਦੇ ਬਾਵਜੂਦ ਦੁਨੀਆ ਦੇ ਬਹੁਤੇ ਦੇਸ਼ਾਂ ਨੇ ਉਸ ਦੀ ਵੈਕਸੀਨ ਲੈਣ ‘ਚ ਰੁਚੀ ਦਿਖਾਈ ਹੈ। ‘ਦਿ ਐਸੋਸੀਏਟਡ ਪ੍ਰੈੱਸ’ ਵੱਲੋਂ ਵੱਖ-ਵੱਖ ਦੇਸ਼ਾਂ ਦੇ ਅੰਕੜਿਆਂ ਘੋਖ ਮੁਤਾਬਕ 45 ਤੋਂ ਵੱਧ ਦੇਸ਼ਾਂ ਨੇ ਚੀਨ ਦੀ ਵੈਕਸੀਨ ਦੀਆਂ ਲਗਪਗ 50 ਕਰੋੜ ਖੁਰਾਕਾਂ ਲੈਣੀਆਂ ਹਨ। ਅੰਕੜਿਆਂ ਮੁਤਾਬਕ 25 ਤੋਂ ਵੱਧ ਦੇਸ਼ਾਂ ‘ਚ ਚੀਨ ਦੀ ਕਰੋਨਾ ਵੈਕਸੀਨ ਨਾਲ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਅਤੇ 11 ਹੋਰ ਦੇਸ਼ਾਂ ਵੈਕਸੀਨ ਦੀ ਡਿਲਿਵਰੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਚਿੱਲੀ ਅਤੇ ਦਰਜਨਾਂ ਹੋਰ ਮੁਲਕ ਕਰੋਨਾ ਵੈਕਸੀਨ ਲਈ ਚੀਨ ‘ਤੇ ਨਿਰਭਰ ਹਨ। ਚੀਨ ਦੇ ਅਨੇਕਾਂ ਵੈਕਸੀਨ ਨਿਰਮਾਤਾਵਾਂ ਵਿੱਚੋਂ ਚਾਰ ਨੇ ਇਸ ਸਾਲ ਦੇ ਅੰਤ ਤਕ 2.6 ਅਰਬ ਖੁਰਾਕਾਂ ਬਣਾਉਣ ਦਾ ਦਾਅਵਾ ਕੀਤਾ ਹੈ। –ੲੇਪੀ

News Source link