ਮੁੰਬਈ, 3 ਮਾਰਚ

ਗਾਇਕਾ ਹਰਸ਼ਦੀਪ ਕੌਰ ਅਤੇ ਉਸ ਦੇ ਪਤੀ ਮਨਕੀਤ ਸਿੰਘ ਨੇ ਉਨ੍ਹਾਂ ਦੇ ਘਰ ਪੁੱਤ ਦਾ ਜਨਮ ਹੋਣ ਬਾਰੇ ਜਾਣਕਾਰੀ ਦਿੱਤੀ। ‘ਕੱਤਿਆਂ ਕਰੂੰ’, ‘ਹੀਰ’, ‘ਜ਼ਲਿਮਾ’ ਅਤੇ ‘ਕਬੀਰਾ’ ਵਰਗੇ ਗੀਤਾਂ ਲਈ ਮਸ਼ਹੂਰ ਹਰਸ਼ਦੀਪ ਕੌਰ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ ਉਸ ਦੇ ਬੇਟੇ ਦਾ ਜਨਮ ਮੰਗਲਵਾਰ ਨੂੰ ਹੋਇਆ ਸੀ। ਗਾਇਕਾ ਨੇ ਆਪਣੇ ਪਤੀ ਨਾਲ ਤਸਵੀਰ ਪੋਸਟ ਕਰਦਿਆਂ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ। ਉਸਨੇ ਲਿਖਿਆ, “ਸਵਰਗ ਤੋਂ ਨੰਨ੍ਹਾਂ ਫ਼ਰਿਸ਼ਤਾ ਧਰਤੀ ਉੱਤੇ ਆਇਆ ਅਤੇ ਉਸ ਨੇ ਸਾਨੂੰ ਮੰਮੀ-ਡੈਡੀ ਬਣਾਇਆ ਹੈ। ਸਾਡਾ ਜੂਨੀਅਰ ‘ਸਿੰਘ’ ਆ ਗਿਆ ਹੈ. ਅਸੀਂ ਬਹੁਤ ਖੁਸ਼ ਹਾਂ। ”

News Source link