ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 2 ਮਾਰਚ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਜੰਡਿਆਲਾ ਗੁਰੂ ਵਿਖੇ ਖੇਤੀ ਕਨੂੰਨਾਂ ਖਿਲਾਫ ਚਲ ਰਿਹਾ ਰੇਲ ਰੋਕੋ ਅੰਦੋਲਨ ਅੱਜ 160ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਕਿਸਾਨ ਆਗੂ ਸਤਨਾਮ ਸਿੰਘ ਮਾਣੋਚਾਹਲ ਤੇ ਲਖਵਿੰਦਰ ਪਲਾਸੌਰ ਨੇ ਕਿਹਾ ਮੋਦੀ ਸਰਕਾਰ ਦੇ ਜਬਰ ਜੁਲਮ ਵਿਰੁੱਧ ਸ਼ੁਰੂ ਕੀਤਾ ਅੰਦੋਲਨ ਹੱਕੀ ਮੰਗਾਂ ਮਨਵਾਉਣ ਤੱਕ ਜਾਰੀ ਰੱਖਿਆ ਜਾਵੇਗਾ। ਧਰਨਾਕਾਰੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਮਰੀਕ ਸਿੰਘ ਜੰਡੋਕੇ, ਗੁਰਮੇਜ ਸਿੰਘ ਰੁੜ੍ਹੇ ਹਾਸਲ, ਸਰਵਣ ਸਿੰਘ ਵਲੀਪੁਰ, ਮੰਗਲ ਸਿੰਘ ਨੰਦਪੁਰ, ਤਰਸੇਮ ਸਿੰਘ ਕੱਦ ਗਿੱਲ, ਕੁਲਦੀਪ ਸਿੰਘ ਬੱਘੇ, ਜਸਵੰਤ ਸਿੰਘ ਪਲਾਸੌਰ, ਕਾਬਲ ਸਿੰਘ ਸਰਹਾਲੀ, ਪਰਮਜੀਤ ਸਿੰਘ ਚੰਬਾ, ਗੁਰਨਾਮ ਸਿੰਘ ਜੋਧਪੁਰ, ਪ੍ਰਕਾਸ਼ ਸਿੰਘ ਮਾਨੋਚਾਹਲ ਸ਼ਾਮਲ ਹੋਏ।

News Source link