ਲਖਨਊ, 2 ਮਾਰਚ

ਜਲੂਸ ਤੇ ਧਰਨੇ ਪ੍ਰਦਰਸ਼ਨ ਦੌਰਾਨ ਨਿੱਜੀ ਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਜੁਰਮਾਨਾ ਵਸੂਲੀ ਦੀ ਤਜਵੀਜ਼ ਵਾਲਾ ਸਰਕਾਰੀ ਤੇ ਨਿੱਜੀ ਜਾਇਦਾਦ ਭੰਨ-ਤੋੜ ਰੋਕੂ ਬਿੱਲ ਅੱਜ ਸੂਬਾ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ। ਸਪੀਕਰ ਕੁੰਵਰ ਮਾਨਵੇਂਦਰ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਹੋਈ ਕਾਰਵਾਈ ਦੌਰਾਨ ਉਤਰ ਪ੍ਰਦੇਸ਼ ਸਰਕਾਰੀ ਤੇ ਨਿੱਜੀ ਜਾਇਦਾਦ ਭੰਨ-ਤੋੜ ਰੋਕੂ ਬਿੱਲ ਅਤੇ ਉਤਰ ਪ੍ਰਦੇਸ਼ ਗੁੰਡਾ ਰੋਕੂ (ਸੋਧ) ਬਿੱਲ ਸਦਨ ਵਿੱਚ ਪੇਸ਼ ਕੀਤਾ ਗਿਆ। ਸਪੀਕਰ ਨੇ ਉਤਰ ਪ੍ਰਦੇਸ਼ ਗੁੰਡਾ ਰੋਕੂ (ਸੋਧ) ਬਿੱਲ ਨੂੰ ਚੋਣ ਕਮੇਟੀ ਕੋਲ ਭੇਜ ਦਿੱਤਾ, ਜਦਕਿ ਸਰਕਾਰੀ ਤੇ ਨਿੱਜੀ ਜਾਇਦਾਦ ਰੋਕੂ ਬਿੱਲ ਨੂੰ ਮੇਜ ਥਪਥਪਾ ਕੇ ਪਾਸ ਕਰ ਦਿੱਤਾ ਗਿਆ। ਇਸ ਬਿੱਲ ਨੂੰ ਸੋਮਵਾਰ ਨੂੰ ਹੀ ਪਾਸ ਕਰ ਦਿੱਤਾ ਗਿਆ ਸੀ। ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਪਰਿਸ਼ਦ ਵਿੱਚ ਬਿੱਲ ਪਾਸ ਕਰਵਾੲੇ ਜਾਣ ਦੇ ਢੰਗ ਦਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਇਸ ਬਿੱਲ ਵਿੱਚ ਕਿਸੇ ਅੰਦੋਲਨ ਦੌਰਾਨ ਸੂਬੇ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ, ਭੰਨ-ਤੋੜ ਕਰਨ, ਬੱਸਾਂ ਨੂੰ ਅੱਗ ਲਾਉਣ ਜਾਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ‘ਤੇ ਦੋਸ਼ੀ ਵਿਅਕਤੀਆਂ ਤੋਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਵਸੂਲਣ ਅਤੇ ਇੱਕ ਸਾਲ ਦੀ ਸਜ਼ਾ ਦੀ ਤਜਵੀਜ਼ ਹੈ। -ਪੀਟੀਆਈ

News Source link