ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਇਨ੍ਹਾਂ ਮੈਸੇਜਿੰਗ ਪਲੇਟਫ਼ਾਰਮਜ਼ ਉੱਤੇ ਇਨਕ੍ਰਿਪਸ਼ਨ ਰੋਕਣ ਲਈ ਜ਼ੋਰ ਨਹੀਂ ਪਾ ਰਹੀ; ਸਗੋਂ ਇਹ ਪਤਾ ਲਾਉਣ ਉੱਤੇ ਜ਼ੋਰ ਦੇ ਰਹੀ ਹੈ ਕਿ ਪਤਾ ਲੱਗੇ ਕਿ ਕੋਈ ਖ਼ਾਸ ਮੈਸੇਜ ਸੋਸ਼ਲ ਮੀਡੀਆ ਉੱਤੇ ਸਭ ਤੋਂ ਪਹਿਲਾਂ ਕਿਸ ਨੇ ਅਪਲੋਡ ਕੀਤਾ ਸੀ।
ਨਵੀਂ ਦਿੱਲੀ: ਮੈਸੇਜਿੰਗ ਐਪ ਵ੍ਹਟਸਪੈਪ, ਟੈਲੀਗ੍ਰਾਮ ਤੇ ਸਿਗਨਲ ਨੂੰ ਭਾਰਤ ’ਚ ਲੱਖਾਂ ਯੂਜ਼ਰਜ਼ ਲਈ ਆਪਣੀ ਸਭ ਤੋਂ ਵੱਡੀ ਨਿੱਜਤਾ ਤੇ ਭੇਤਦਾਰੀ ਦੇ ਪ੍ਰਸਤਾਵ ਭਾਵ ‘ਐਂਡ-ਟੂ-ਐਂਡ ਇਨਕ੍ਰਿਪਸ਼ਨ’ ਨੂੰ ਖ਼ਤਮ ਕਰਨਾ ਪੈ ਸਕਦਾ ਹੈ। ਸਰਕਾਰ ਮੁਤਾਬਕ ਫ਼ਲੈਗਡ ਮੈਸੇਜ ਸਭ ਤੋਂ ਪਹਿਲਾਂ ਕਿਸ ਨੇ ਭੇਜਿਆ, ਇਹ ਪਤਾ ਲਾਉਣ ਦੀ ਜ਼ਰੂਰਤ ਹੁੰਦੀ ਹੈ, ਜੋ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਤੇ ਬਲਾਤਕਾਰ ਨਾਲ ਸਬੰਧਤ ਗੰਭੀਰ ਕਿਸਮ ਦੇ ਅਪਰਾਧਾਂ ਦਾ ਮੁੱਖ ਕਾਰਨ ਬਣਦੇ ਹਨ। ਉਂਝ ਭਾਵੇਂ ਆਲੋਚਕਾ ਦਾ ਕਹਿਣਾ ਹੈ ਕਿ ਨਵੇਂ ਨਿਯਮ ਨਿਜਾ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਮਜ਼ੋਰ ਕਰਨਗੇ।
ਟੈਲੀਗ੍ਰਾਮ ਤੇ ਸਿਗਨਲ ਜਿਹੇ ਪਲੇਟਫ਼ਾਰਮਾਂ ਨੇ ਹਾਲ ਕੁਝ ਸਮਾਂ ਪਹਿਲਾਂ ਭਾਰਤ ’ਚ ਯੂਜ਼ਰਜ਼ ਹਾਸਲ ਕੀਤੇ ਹਨ। ਉਨ੍ਹਾਂ ਉੱਤੇ ਵੀ ਨਵੇਂ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਦਬਾਅ ਬਣਾਏ ਜਾਣ ਦੀ ਆਸ ਹੈ। ਵ੍ਹਟਸਐਪ ਅਤੇ ਸਿਗਨਲ ਵਿੱਚ ਸਾਰੇ ਮੈਸੇਜ ਲੁਕੇ ਰਹਿੰਦੇ ਹਨ; ਜਦ ਕਿ ਟੈਲੀਗ੍ਰਾਮ ਇਸ ਨੂੰ ਕੁਝ ਫ਼ੀਚਰਜ਼ ਨਾਲ ਉਪਲਬਧ ਕਰਵਾਉਂਦਾ ਹੈ।
ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਇਨ੍ਹਾਂ ਮੈਸੇਜਿੰਗ ਪਲੇਟਫ਼ਾਰਮਜ਼ ਉੱਤੇ ਇਨਕ੍ਰਿਪਸ਼ਨ ਰੋਕਣ ਲਈ ਜ਼ੋਰ ਨਹੀਂ ਪਾ ਰਹੀ; ਸਗੋਂ ਇਹ ਪਤਾ ਲਾਉਣ ਉੱਤੇ ਜ਼ੋਰ ਦੇ ਰਹੀ ਹੈ ਕਿ ਪਤਾ ਲੱਗੇ ਕਿ ਕੋਈ ਖ਼ਾਸ ਮੈਸੇਜ ਸੋਸ਼ਲ ਮੀਡੀਆ ਉੱਤੇ ਸਭ ਤੋਂ ਪਹਿਲਾਂ ਕਿਸ ਨੇ ਅਪਲੋਡ ਕੀਤਾ ਸੀ।
ਜੇ ਕਿਸੇ ਮੈਸੇਜ ਦੀ ਸ਼ੁਰੂਆਤ ਵਿਦੇਸ਼ ’ਚ ਹੁੰਦੀ ਹੈ ਤੇ ਕੋਈ ਭਾਰਤੀ ਨਾਗਰਿਕ ਭਾਰਤ ਦੀ ਧਰਤੀ ਉੱਤੇ ਪਹਿਲੀ ਵਾਰ ਉਹ ਮੈਸੇਜ ਸ਼ੇਅਰ ਕਰ ਦਿੰਦਾ ਹੈ, ਤਾਂ ਉਸ ਨੂੰ ਹੀ ਦੇਸ਼ ਵਿੱਚ ਪਹਿਲਾ ਓਰਿਜਿਨੇਟਰ ਮੰਨਿਆ ਜਾਵੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਜਮਹੂਰੀ ਦੇਸ਼ਾਂ ਵਿੱਚ ਨਿਯਮ ਸਭ ਤੋਂ ਵੱਧ ਸਖ਼ਤ ਹਨ। ਦੱਸ ਦੇਈਏ ਕਿ ਭਾਰਤ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਵਿਰੁੱਧ ਸਖ਼ਤ ਕਦਮ ਚੁੱਕਦਿਆਂ ਬੀਤੇ ਦਿਨੀਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਸਨ।