ਪ੍ਰਭੂ ਦਿਆਲ

ਸਿਰਸਾ, 26 ਫਰਵਰੀ

ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਅੱਜ ਕਿਹਾ ਹੈ ਕਿ ਕਿਸਾਨਾਂ ਦੀ 40 ਮੈਂਬਰੀ ਕਮੇਟੀ ਅੰਦੋਲਨ ਖ਼ਤਮ ਨਹੀਂ ਹੋਣ ਦਿੰਦੀ। ਕੋਈ ਵੀ ਅੰਦੋਲਨ ਗੱਲਬਾਤ ਤੋਂ ਬਿਨਾਂ ਖ਼ਤਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਜਿੱਦ ਛੱਡ ਕੇ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਅੰਦੋਲਨ ਨੂੰ ਖ਼ਤਮ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਸਾਂਭਣੀ ਚਾਹੀਦੀ ਹੈ। ਕੇਂਦਰ ਅੱਜ ਵੀ ਗੱਲਬਾਤ ਲਈ ਤਿਆਰ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕਣਕ, ਸਰ੍ਹੋਂ, ਦਾਲਾਂ ਤੇ ਸੂਰਜਮੁਖੀ ਤੋਂ ਇਲਾਵਾ ਐਤਕੀਂ ਛੋਲੇ ਤੇ ਜੌਂ ਵੀ ਘੱਟੋ ਘੱਟ ਸਮਰਥਨ ਮੁੱਲ ‘ਤੇ ਖ਼ਰੀਦੇ ਜਾਣਗੇ। ਕਿਸਾਨ ਨੂੰ ਉਸ ਦੀ ਖ਼ਰੀਦੀ ਗਈ ਜਿਣਸ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਅੰਦਰ ਉਸ ਦੇ ਖਾਤੇ ‘ਚ ਕੀਤੀ ਜਾਵੇਗੀ। ਦੁਸ਼ਿਅੰਤ ਚੌਟਾਲਾ ਨੇ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀ 40 ਮੈਂਬਰੀ ਕਮੇਟੀ ਹੀ ਕਿਸਾਨ ਅੰਦੋਲਨ ਨੂੰ ਖ਼ਤਮ ਨਹੀਂ ਹੋਣ ਦਿੰਦੀ। ਕਮੇਟੀ ਸਰਕਾਰ ਨਾਲ ਚਰਚਾ ਨਹੀਂ ਕਰ ਰਹੀ। ਗੱਲਬਾਤ ਤੋਂ ਬਿਨਾਂ ਕੋਈ ਵੀ ਅੰਦੋਲਨ ਖ਼ਤਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ‘ਮੇਰੀ ਫ਼ਸਲ ਮੇਰਾ ਬਿਓਰਾ’ ‘ਤੇ ਆਪਣੀ ਫ਼ਸਲ ਦੀ ਰਜਿਸਟਰੇਸ਼ਨ ਕਰਵਾਏਗਾ, ਉਸ ਦੀ ਫ਼ਸਲ ਹੀ ਖ਼ਰੀਦੀ ਜਾਵੇਗੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੁਸ਼ਿਅੰਤ ਚੌਟਾਲਾ। ਫੋਟੋ ਪ੍ਰਭੂ

News Source link