ਤੁਸੀਂ ਸੂਜੀ, ਆਟੇ ਅਤੇ ਵੇਸਣ ਦੇ ਲੱਡੂ ਬਣਾਏ ਅਤੇ ਖਾਧੇ ਹੋਣਗੇ, ਪਰ ਕੀ ਤੁਸੀਂ ਰੋਟੀ ਦੇ ਲੱਡੂ ਖਾਧੇ ਹਨ? ਅੱਜ ਅਸੀਂ ਤੁਹਾਨੂੰ ਰੋਟੀ ਦੇ ਲੱਡੂ ਬਣਾਉਣ ਬਾਰੇ ਦੱਸਾਂਗੇ ਜੋ ਖਾਣ ‘ਚ ਵੀ ਸਵਾਦ ਹਨ ਅਤੇ ਬਣਾਉਣੇ ਵੀ ਆਸਾਨ ਹਨ।
ਬਣਾਉਣ ਲਈ ਸਮੱਗਰੀ
– ਦੋ ਕੱਪ ਆਟਾ
– ਅੱਧਾ ਕੱਪ ਗੁੜ
– ਇੱਕ ਵੱਡਾ ਚੱਮਚ ਘਿਓ (ਆਟੇ ‘ਚ ਪਾਉਣ ਲਈ)
– ਇੱਕ ਵੱਡਾ ਚੱਮਚ ਬਾਦਾਮ (ਕੁੱਟੇ ਹੋਏ)
– ਅੱਧਾ ਕੱਪ ਦੁੱਧ
ਬਣਾਉਣ ਲਈ ਵਿਧੀ
– ਸਭ ਤੋਂ ਪਹਿਲਾਂ ਆਟੇ ‘ਚ ਇੱਕ ਵੱਡਾ ਚੱਮਚ ਘਿਓ ਮਿਲਾ ਕੇ ਚੰਗੀ ਤਰ੍ਹਾ ਮਿਲਾ ਲਓ।
– ਹੁਣ ਇਸ ‘ਚ ਪੀਸ ਕੇ ਗੁੜ ਪਾ ਦਿਓ ਅਤੇ ਦੁੱਧ ਪਾ ਕੇ ਆਟੇ ਨੂੰ ਸਖ਼ਤ ਗੁੰਨ੍ਹ ਲਓ।
– ਆਟੇ ਦੇ ਰੋਟੀਆਂ ਵੇਲ ਲਓ।
– ਗੈਸ ‘ਤੇ ਤਵਾ ਗਰਮ ਕਰੋ ਅਤੇ ਇਸ ‘ਤੇ ਘਿਓ ਪਾ ਕੇ ਰੋਟੀ ਨੂੰ ਦੋਵੇਂ ਪਾਸਿਓਂ ਚੰਗੀ ਤਰ੍ਹਾਂ ਸੇਕੋ।
– ਇਸ ਤਰ੍ਹਾਂ ਸਾਰੇ ਆਟੇ ਦੀ ਰੋਟੀਆਂ ਵੇਲ ਕੇ ਸੇਕੋ।
– ਰੋਟੀਆਂ ਦੇ ਛੋਟੇ-ਛੋਟੇ ਟੁਕੜੇ ਤੋੜ ਕੇ ਇਸ ਦਾ ਚੂਰਾ ਬਣਾ ਲਓ। ਇਸ ‘ਚ ਬਾਦਾਮ ਮਿਲਾ ਕੇ ਹਲਕੇ ਹੱਥਾਂ ਨਾਲ ਮਸਲੋ।
– ਹੁਣ ਇਸ ਚੂਰੇ ‘ਤੇ ਹਲਕਾ ਜਿਹਾ ਘਿਓ ਪਾ ਕੇ ਦੁੱਧ ਦੇ ਛਿੱਟੇ ਦੇ ਕੇ ਛੋਟੇ-ਛੋਟੇ ਲੱਡੂ ਬਣਾ ਲਓ।
– ਤਿਆਰ ਲੱਡੂ ਨੂੰ ਖਾਓ ਅਤੇ ਪਰੋਸੋ।