ਵਾਸ਼ਿੰਗਟਨ, 25 ਫਰਵਰੀ

ਨਾਸਾ ਨੇ ਮੰਗਲ ‘ਤੇ ਪਰਜ਼ਵਰੈਂਸ ਰੋਵਰ ਦੇ ਜੀਜ਼ੇਰੋ ਕਰੇਟਰ ‘ਤੇ ਉਤਰਨ ਵਾਲੀ ਥਾਂ ਦੀਆਂ ਪਹਿਲੀਆਂ ਹਾਈ-ਡੈਫੀਨਿਸ਼ਨ ਤਸਵੀਰਾਂ ਜਾਰੀ ਕੀਤੀਆਂ ਹਨ। ਨਾਸਾ ਨੇ ਕਿਹਾ ਕਿ ਇਨ੍ਹਾਂ ਤਸਵੀਰਾਂ ‘ਚ ਖੱਡੇ ਦਾ ਕਿਨਾਰਾ ਅਤੇ ਪੁਰਾਤਨ ਦਰਿਆ ਡੈਲਟਾ ਦੀ ਪਹਾੜੀ ਨਜ਼ਰ ਆਉਂਦੀ ਹੈ। ਇਹ ਤਸਵੀਰਾਂ ਪਰਜ਼ਵਰੈਂਸ ਰੋਵਰ ਨਾਲ ਗੲੇ ਕੈਮਰੇ ਮਾਸਟਕੈਮ-ਜ਼ੈੱਡ ਰਾਹੀਂ ਖਿੱਚੀਆਂ ਗਈਆਂ ਹਨ। ਪਰਜ਼ਵਰੈਂਸ ਰੋਵਰ 18 ਫਰਵਰੀ ਨੂੰ ਮੰਗਲ ‘ਤੇ ਉਤਰਿਆ ਸੀ। ਇਨ੍ਹਾਂ ਤਸਵੀਰਾਂ ਦੀ ਸਹਾਇਤਾ ਨਾਲ ਪਹਾੜੀਆਂ ਅਤੇ ਉਥੋਂ ਦੇ ਮਾਹੌਲ ਦਾ ਮੁਲਾਂਕਣ ਕੀਤਾ ਜਾ ਸਕੇਗਾ। ਕੈਮਰਿਆਂ ਦੀ ਸਹਾਇਤਾ ਨਾਲ ਇਹ ਵੀ ਤੈਅ ਕੀਤਾ ਜਾਵੇਗਾ ਕਿ ਰੋਵਰ ਕਿਹੜੀਆਂ ਪਹਾੜੀਆਂ ਦੇ ਨਮੂਨੇ ਲਵੇਗਾ।

ਕੈਮਰਾ ਪ੍ਰਣਾਲੀ ਰੋਵਰ ਨੇੜਲੇ 3 ਤੋਂ 5 ਮਿਲੀਮੀਟਰ ਅਤੇ ਦੋ ਤੋਂ 3 ਮੀਟਰ ਤੱਕ ਦੇ ਵੇਰਵੇ ਇਕੱਠੇ ਕਰ ਸਕਦੀ ਹੈ। ਤਸਵੀਰ ਤੋਂ ਇਹ ਪਤਾ ਲਗਦਾ ਹੈ ਕਿ ਮੰਗਲ ‘ਤੇ ਜੀਵਨ ਹੈ ਅਤੇ ਇਹ ਨਾਸਾ ਦੇ ਪਹਿਲਾਂ ਦੇ ਰੋਵਰ ਮਿਸ਼ਨਾਂ ਵੱਲੋਂ ਲਈ ਗਈਆਂ ਤਸਵੀਰਾਂ ਨਾਲ ਮੇਲ ਖਾਂਦਾ ਹੈ।
-ਆਈਏਐਨਐਸ

News Source link