ਪੱਤਰ ਪ੍ਰੇਰਕ

ਰਈਆ, 26ਫਰਵਰੀ

ਕਸਬਾ ਮਹਿਤਾ ਚੌਕ ਦੇ ਇੱਕ ਪਰਿਵਾਰ ਦੇ ਮੁਖੀ ਵੱਲੋਂ ਆਪਣੀ ਪਤਨੀ ਅਤੇ ਅੱਠ ਸਾਲ ਦੀ ਧੀ ਦੇ ਕਥਿਤ ਕਤਲ ਮਗਰੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਮਹਿੰਦਰਪਾਲ ਸਿੰਘ (37 ਸਾਲ) ਉਸ ਦੀ ਪਤਨੀ ਰੇਨੂ ਰਾਣੀ (28 ਸਾਲ) ਅਤੇ ਧੀ ਖ਼ੁਸ਼ੀ (8 ਸਾਲ) ਵਜੋਂ ਹੋਈ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਉਨ੍ਹਾਂ ਘਰ ਕੋਈ ਗੁਆਂਢੀ ਆਇਆ ਤੇ ਵਾਰ-ਵਾਰ ਦਰਵਾਜ਼ਾ ਖੜਕਾਉਣ ‘ਤੇ ਵੀ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਉਨ੍ਹਾਂ ਨੇ ਸ਼ੱਕ ਪੈਣ ‘ਤੇ ਮਹਿਤਾ ਥਾਣੇ ਨੂੰ ਸੂਚਨਾ ਦਿੱਤੀ। ਪੁਲੀਸ ਵੱਲੋਂ ਦਰਵਾਜ਼ਾ ਖੋਲ੍ਹਿਆ ਗਿਆ। ਅੰਦਰ ਦਾਖ਼ਲ ਹੋਣ ‘ਤੇ ਮਾਂ-ਧੀ ਮ੍ਰਿਤਕ ਪਏ ਸਨ ਅਤੇ ਮਹਿੰਦਰਪਾਲ ਸਿੰਘ ਦੀ ਲਾਸ਼ ਘਰ ਦੇ ਪੱਖੇ ਨਾਲ ਲਟਕ ਰਹੀ ਸੀ। ਮਹਿੰਦਰਪਾਲ ਸਿੰਘ ਖੇਤੀਬਾੜੀ ਵਿਭਾਗ ਵਿੱਚ ਮੁਲਾਜ਼ਮ ਸੀ। ਮੌਤਾਂ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਚੱਲ ਸਕਿਆ। ਪੁਲੀਸ ਦਾ ਮੰਨਣਾ ਹੈ ਕਿ ਮੁੱਢਲੀ ਜਾਂਚ ਤੋਂ ਇਹ ਮਾਮਲਾ ਪਰਿਵਾਰਕ ਮੁਖੀ ਵੱਲੋਂ ਦੋਵਾਂ ਦੀ ਹੱਤਿਆ ਮਗਰੋਂ ਖੁਦਕੁਸ਼ੀ ਦਾ ਲਗਦਾ ਹੈ।

News Source link