ਨਵੀਂ ਦਿੱਲੀ, 26 ਫਰਵਰੀ

ਚੋਣ ਕਮਿਸ਼ਨ ਅੱਜ ਤਾਮਿਲਨਾਡੂ, ਅਸਾਮ, ਕੇਰਲ, ਪੱਛਮੀ ਬੰਗਾਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਕਰੋਨਾ ਕਾਰਨ ਕੁੱਝ ਖਾਸ ਇੰਤਜ਼ਾਮ ਕੀਤੇ ਗਏ ਹਨ। ਘਰ ਘਰ ਪ੍ਰਚਾਰ ਕਰਨ ਵੇਲੇ 5 ਤੋਂ ਵੱਧ ਵਿਅਕਤੀ ਨਹੀਂ ਹੋਣਗੇ। ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ ਗਿਆ ਹੈ ਤੇ ਚੋਣਾਂ ਵਾਲੇ ਰਾਜਾਂ ਵਿੱਚ ਅੱਜ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸਾਮ ਵਿੱਚ ਚੋਣਾਂ ਤਿੰਨ ਗੇੜਾਂ ਵਿੱਚ ਹੋਣਗੀਆਂ। ਪਹਿਲੇ ਗੇੜ ਵਿੱਚ 27 ਮਾਰਚ ਨੂੰ 47 ਸੀਟਾਂ ‘ਤੇ ਵੋਟਾਂ ਪੈਣਗੀਆਂ। ਪੰਜ ਰਾਜਾਂ ਵਿੱਚ ਚੋਣ ਨਤੀਜੇ 2 ਮਈ ਨੂੰ ਆਉਣਗੇ। ਅਸਾਮ ਵਿੱਚ ਦੂਜੇ ਗੇੜ ਲਈ 39 ਸੀਟਾਂ ‘ਤੇ ਇਕ ਅਪਰੈਲ ਨੂੰ ਵੋਟਾਂ ਪੈਣਗੀਆਂ। ਤੀਜੇ ਗੇੜ ਲਈ ਵੋਟਾਂ 6 ਅਪਰੈਲ ਨੂੰ 40 ਸੀਟਾਂ ਲਈ ਪੈਣਗੀਆਂ। ਕੇਰਲ ਵਿੱਚ ਸਾਰੀਆਂ ਸੀਟਾਂ ਲਈ 6 ਅਪਰੈਲ ਨੂੰ ਵੋਟਾਂ ਪੈਣਗੀਆਂ। ਤਾਮਿਲ ਨਾਡੂ ਵਿੱਚ ਵੀ ਇਕ ਹੀ ਗੇੜ ਵਿੱਚ 6 ਅਪਰੈਲ ਨੂੰ ਵੋਟਾਂ ਪੈਣਗੀਆਂ। ਪੁਡੂਚੇਰੀ ਵਿੱਚ ਇਕ ਗੇੜ ਵਿੱਚ ਹੀ ਵੋਟਾਂ ਪੈਣਗੀਆਂ। ਇਥੇ ਵੀ 6 ਅਪਰੈਲ ਨੂੰ ਵੋਟਿੰਗ ਹੋਵੇਗੀ।ਪੱਛਮੀ ਬੰਗਾਲ ਵਿੱਚ 8 ਗੇੜਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਗੇੜ ਲਈ 27 ਮਾਰਚ ਨੂੰ 38 ਸੀਟਾਂ, ਪਹਿਲੀ ਅਪਰੈਲ ਨੂੰ 30 ਸੀਟਾਂ ਲਈ ਵੋਟਾਂ ਪੈਣਗੀਆਂ। ਰਾਜ ਵਿੱਚ 6 ਅਪਰੈਲ ਨੂੰ 31, 10 ਅਪਰੈਲ ਨੂੰ 44, 17 ਅਪਰੈਲ ਨੂੰ 45, 22 ਅਪਰੈਲ ਨੂੰ 43, 26 ਅਪਰੈਲ ਨੂੰ 36 ਤੇ 29 ਅਪਰੈਲ ਨੂੰ 35 ਸੀਟਾਂ ਲਈ ਵੋਟਿੰਗ ਹੋਵਗੀ। ਅਸਾਮ ਵਿੱਚ 126, ਤਾਮਿਲ ਨਾਡੂ ਵਿੱਚ 234, ਪੱਛਮੀ ਬੰਗਾਲ ਵਿੱਚ 294, ਕੇਰਲ ਵਿੱਚ 140 ਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਪੈਣਗੀਆਂ।

News Source link