ਨਵੀਂ ਦਿੱਲੀ, 25 ਫਰਵਰੀ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਉਜ਼ਬੇਕਿਸਤਾਨ ਦੇ ਹਮਰੁਤਬਾ ਅਬਦੁਲਅਜ਼ੀਜ਼ ਕਮਿਲੋਵ ਨਾਲ ਮੁਲਾਕਾਤ ਕਰਕੇ ਰੱਖਿਆ ਅਤੇ ਵਪਾਰ ਸਮੇਤ ਦੁਵੱਲੇ ਸਬੰਧਾਂ ਨੂੰ ਵਿਚਾਰਿਆ। ਵਾਰਤਾ ਦੌਰਾਨ ਦੋਵੇਂ ਆਗੂਆਂ ਨੇ ਅਫ਼ਗਾਨਿਸਤਾਨ ਦੇ ਹਾਲਾਤ ਬਾਰੇ ਵੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਵਾਰਤਾ ਤੋਂ ਬਾਅਦ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਉਹ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਵਿਕਾਸ, ਰੱਖਿਆ, ਸੰਪਰਕ, ਵਪਾਰ ਅਤੇ ਸੱਭਿਅਚਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਬਹੁ-ਪਰਤੀ ਸਹਿਯੋਗ ਹੋਰ ਮਜ਼ਬੂਤ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ ਗਈ।
-ਪੀਟੀਆਈ

News Source link