ਕਾਬੁਲ, 26 ਫਰਵਰੀ

ਪੱਛਮੀ ਅਫ਼ਗਾਨਿਸਤਾਨ ‘ਚ ਹਥਿਆਰਬੰਦ ਹਮਲਾਵਰਾਂ ਨੇ ਇੱਕ ਪੱਤਰਕਾਰ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੱਤਰਕਾਰ ਦੀ ਪਹਿਲਾਂ ਹੀ ਹੱਤਿਆ ਹੋ ਚੁੱਕੀ ਹੈ। ਜ਼ਿਕਰਯੋਗ ਹੈ ਦਹਿਸ਼ਤਗਰਦਾਂ ਵੱਲੋਂ ਦੇਸ਼ ਵਿੱਚ ਪੱਤਰਕਾਰਾਂ ਤੇ ਕਲਾਕਾਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਘੋਰ ਸੂਬੇ ਦੇ ਕੌਂਸਲ ਮੈਂਬਰ ਹਮੀਦਉਲ੍ਹਾ ਮੁਤਾਹਿਦ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਕੀਤੇ ਹਮਲੇ ਵਿੱਚ 5 ਜਣੇ ਜ਼ਖ਼ਮੀ ਹੋਏ ਹਨ। ਪੱਤਰਕਾਰ ਅਤੇ ਕਾਰਕੁਨ ਬਿਸਮਿੱਲ੍ਹਾ ਆਦਿਲ ਐਮਾਕ ਦੀ ਬੀਤੇ ਮਹੀਨੇ ਪਹਿਲੀ ਜਨਵਰੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹਮਲੇ ਦੀ ਕਿਸੇ ਗਰੁੱਪ ਨੇ ਜ਼ਿੰਮੇਵਾਰੀ ਨਹੀਂ ਲਈ। -ਏਪੀ

News Source link