ਚੰਡੀਗੜ੍ਹ, 25 ਫਰਵਰੀ

ਸੋਨੀਪਤ ਵਿਚ ਦਾਇਰ ਫੌਜਦਾਰੀ ਕੇਸ ਵਿਚ ਨੌਦੀਪ ਕੌਰ ਨਾਲ ਗ੍ਰਿਫ਼ਤਾਰ ਕੀਤੇ ਸਹਿ-ਮੁਲਜ਼ਮ ਅਤੇ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ ਦਾ ਇਥੋਂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ) ਵਿਖੇ ਡਾਕਟਰੀ ਮੁਆਇਨਾ ਕੀਤਾ ਗਿਆ। ਇਸ ਵਿੱਚ ਉਸ ਦੇ ਹੱਥ ਅਤੇ ਪੈਰ ਵਿਚ ਦੋ ਫਰੈਕਚਰ ਹੋਣ ਤੇ ਪੈਰਾਂ ਦੀਆਂ ਉਂਗਲਾਂ ਵਿੱਚ ਕਿੱਲਾਂ ਚੁੱਭਣ ਦੀ ਪੁਸ਼ਟੀ ਹੋਈ ਹੈ। ਨੌਦੀਪ ਕੌਰ ਦੀ ਗ੍ਰਿਫ਼ਤਾਰੀ ਤੋਂ ਕੁੱਝ ਦਿਨ ਬਾਅਦ ਸ਼ਿਵ ਨੂੰ ਕਾਬੂ ਕੀਤਾ ਗਿਆ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੋਨੀਪਤ ਜੇਲ੍ਹ ਅਧਿਕਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਜੀਐੱਮਸੀਐੱਚ ਵਿੱਚ ਸ਼ਿਵ ਦਾ ਡਾਕਟਰੀ ਮੁਆਇਨਾ ਕਰਵਾਉਣ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਸੱਟਾਂ ਦੋ ਹਫ਼ਤੇ ਤੋਂ ਵੱਧ ਪੁਰਾਣੀਆਂ ਹਨ ਤੇ ਕਿਸੇ ਚੀਜ਼ ਜਾਂ ਤਿੱਖ ਹਥਿਆਰ ਕਰਨ ਇਹ ਲੱਗੀਆਂ ਹਨ। ਹੱਥ ਤੇ ਪੈਰ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਚਾਰ ਜ਼ਖ਼ਮ ਸਧਾਰਨ ਤੇ ਦੋ ਗੰਭੀਰ ਹਨ।

News Source link